ਚੰਡੀਗੜ੍ਹ 10 ਜੂਨ 2022: 5 ਵਾਰ ਵਰਲਡ ਚੈਂਪੀਅਨ ਅਤੇ ਭਾਰਤੀ ਮੁੱਕੇਬਾਜ਼ ਐਮਸੀ ਮੈਰੀਕਾਮ (Mary Kom)ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਤੋਂ ਹਟ ਗਈ ਹੈ। ਮੈਰੀਕਾਮ ਨੂੰ ਸ਼ੁੱਕਰਵਾਰ ਨੂੰ ਲੱਤ ਦੀ ਸੱਟ ਕਾਰਨ ਇਹ ਫੈਸਲਾ ਲੈਣਾ ਪਿਆ। ਮੈਰੀਕਾਮ ਨੇ 48 ਕਿਲੋਗ੍ਰਾਮ ਦੇ ਟਰਾਇਲ ‘ਚ ਹਿੱਸਾ ਲਿਆ ਪਰ ਸੱਟ ਕਾਰਨ ਉਸ ਨੂੰ ਪਹਿਲੇ ਦੌਰ ‘ਚ ਹੀ ਹਟਣਾ ਪਿਆ।
ਹਰਿਆਣਾ ਦੀ ਨੀਤੂ ਨੂੰ 5 ਵਾਰ ਵਿਸ਼ਵ ਚੈਂਪੀਅਨ ਮੈਰੀਕਾਮ ਦੇ ਪਿੱਛੇ ਹਟਣ ਦਾ ਫਾਇਦਾ ਹੋਇਆ। ਉਹ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਦੇ ਫਾਈਨਲ ਵਿੱਚ ਪਹੁੰਚੀ। ਮੈਰੀਕਾਮ ਨੇ ਆਖਰੀ ਵਾਰ ਰਾਸ਼ਟਰਮੰਡਲ ਖੇਡਾਂ (2018) ਵਿੱਚ ਸੋਨ ਤਮਗਾ ਜਿੱਤਿਆ ਸੀ। ਉਹ ਟਰਾਇਲ ਮੈਚ ਦੇ ਪਹਿਲੇ ਦੌਰ ‘ਚ ਜ਼ਖਮੀ ਹੋ ਗਈ ਸੀ ਅਤੇ ਰਿੰਗ ‘ਚ ਡਿੱਗ ਗਈ ਸੀ।
39 ਸਾਲਾ ਮੁੱਕੇਬਾਜ਼ ਨੇ ਜ਼ਖਮੀ ਹੋਣ ਦੇ ਬਾਵਜੂਦ ਲੜਨ ਦੀ ਹਿੰਮਤ ਦਿਖਾਈ ਪਰ ਕੁਝ ਸਮੇਂ ਬਾਅਦ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਖੱਬੀ ਲੱਤ ‘ਚ ਦਰਦ ਕਾਰਨ ਉਹ ਹੇਠਾਂ ਬੈਠ ਗਈ। ਮੈਰੀਕਾਮ ਨੂੰ ਰਿੰਗ ਛੱਡਣੀ ਪਈ। ਇਸ ਕਾਰਨ ਰੈਫਰੀ ਨੇ ਨੀਤੂ ਨੂੰ ਜੇਤੂ ਐਲਾਨ ਦਿੱਤਾ। ਮੈਰੀਕਾਮ ਨੇ ਰਾਸ਼ਟਰਮੰਡਲ ਖੇਡਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ਤੋਂ ਹਟ ਗਿਆ