3 ਜਨਵਰੀ 2025: ਦੇਸ਼ ਭਰ ਵਿੱਚ ਕੈਂਸਰ (cancer) ਵਰਗੀ ਨਾ ਮੁਰਾਦ ਬਿਮਾਰੀ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ! ਇਸ ਬੀਮਾਰੀ ਨਾਲ ਜਿੱਥੇ ਗਰੀਬ,ਮੱਧਮ ਵਰਗ ਪਰਿਵਾਰ ਦੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲਿਆ ਹੈ,ਉੱਥੇ ਜ਼ੇਕਰ ਗੱਲ ਦੇਸ਼ ਦੇ ਨਾਮਵਾਰ ਸਪੋਰਟਸਮੈਨ ਨਾਮੀ ਕਲਾਕਾਰਾਂ, ਫਿਲਮਸਟਾਰਾਂ ਦੀ ਕਰੀਏ ਤਾਂ ਉਹ ਵੀ ਇਸ ਬਿਮਾਰੀ ਤੋਂ ਨਹੀਂ ਬਚ ਸਕੇ ਬਾਦ ਲਗਾਤਾਰ ਹੀ ਵਰਲਡ ਕੇਅਰ ਕੈਂਸਰ ਸੰਸਥਾ ਦੇ ਆਗੂ ਕੁਲਵੰਤ (kulwant singh) ਸਿੰਘ ਧਾਲੀਵਾਲ ਵੱਲੋਂ ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੇ ਜਾ ਕੇ ਫਰੀ ਮੈਡੀਕਲ (medical camp) ਕੈਂਪ ਲਗਾਏ ਜਾ ਰਹੇ ਹਨ|
ਇਸ ਸੰਬੰਧੀ ਜਾਣਕਾਰੀ ਦਿੰਦੇਆ ਵਰਲਡ (world cancer) ਕੈਂਸਰ ਕੇਅਰ ਦੇ ਆਗੂ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਅਸੀਂ ਪਿਛਲੇ ਕਈ ਸਾਲਾ ਤੋਂ ਮੈਡੀਕਲ ਕੈੰਪ ਲਗਾ ਰਹੇ!ਇਸ ਵਾਰ ਵੀ ਮੈਡੀਕਲ ਕੈਂਪ ਲਗਾਏ ਜਾਣਗੇ, ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 20 ਮੈਡੀਕਲ ਕੈਂਪ ਲਗਾਏ ਜਾ ਰਹੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਨੂੰ ਜਿਆਦਾ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਲੇਕਿਨ ਕੈਂਸਰ ਦਾ ਇਲਾਜ 100% ਹੈ ਮੇਰੀ ਖੁਦ ਦੀ ਮਾਂ ਇਸ ਬਿਮਾਰੀ ਦੇ ਨਾਲ ਪੀੜਿਤ ਸੀ ਅਤੇ ਮੈਂ ਅਫਸੋਸ ਕਰਦਾ ਹਾਂ ਕਿ ਮੈਂ ਉਹਨਾਂ ਨੂੰ ਬਚਾ ਨਹੀਂ ਸਕਿਆ ਲੇਕਿਨ ਉਹਨਾਂ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਮੈਂ ਇਹ ਜਿੰਮੇਵਾਰੀ ਲਈ ਕਿ ਕਿਸੇ ਦੀ ਕੈਂਸਰ ਨਾਲ ਮੌਤ ਨਾ ਹੋਵੇ ਇਸ ਲਈ ਉਹਨਾਂ ਵੱਲੋਂ ਫਰੀ ਮੈਡੀਕਲ ਕੈਂਪ ਲਗਾਉਣੇ ਸ਼ੁਰੂ ਕੀਤੇ।
ਧਾਲੀਵਾਲ ਨੇ ਅੱਗੇ ਦੱਸਿਆ ਕਿ ਇਨਾ ਕੈਂਪਾਂ ਦੇ ਵਿੱਚ ਕੈਂਸਰ (cancer) ਦੇ ਨਾਲ-ਨਾਲ ਸ਼ੁਗਰ ਬਲੱਡ ਪ੍ਰੈਸ਼ਰ ਸਰੀਰ ਦੇ ਹੋਰ ਵੀ ਜਰੂਰੀ ਟੈਸਟ ਕੀਤੇ ਜਾਣਗੇ! ਉਹਨਾਂ ਅੱਗੇ ਕਿਹਾ ਇਸ ਕੈਂਪ ਵਿੱਚ ਵੀਲ ਚੇਅਰ, ਵਾਕਰ, ਨਜ਼ਰ ਵਾਲੀਆਂ ਐਨਕਾਂ ਵੀ ਦਿੱਤੀਆਂ ਜਾਣਗੀਆਂ! ਉਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਇਸ ਮੈਡੀਕਲ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੇ ਟੈਸਟ ਕਰਵਾਉ ਅਤੇ ਲੋਕਾਂ ਨਾਲ ਵੀ ਇਹ ਕੈਂਪ ਦੀ ਜਾਣਕਾਰੀ ਸਾਂਝੀ ਕਰੋ!
ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਕੁਲਵੰਤ ਸਿੰਘ ਧਾਲੀਵਾਲ ਹੁਣਾਂ ਵੱਲੋਂ ਸ਼ੁਰੂ ਕੀਤਾ ਗਿਆ ਅਤੇ ਖਾਸ ਕਰਕੇ ਅੱਜ ਅੰਮ੍ਰਿਤਸਰ ਪੁਲਿਸ ਲਾਈਨ ਵਿਖੇ ਇਹਨਾਂ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਹੈ|
ਉਹਨਾਂ ਕਿਹਾ ਕਿ ਪੁਲਿਸ ਮੁਲਾਜ਼ਮ ਦਿਨ ਰਾਤ ਆਪਣੀ ਡਿਊਟੀ ਕਰਦੇ ਹਨ ਅਤੇ ਪੁਲਿਸ ਲਈ ਅਤੇ ਸ਼ਹਿਰ ਵਾਸੀਆਂ ਲਈ ਇਹ ਇੱਕ ਚੰਗਾ ਮੌਕਾ ਹੈ ਕਿ ਉਹ ਇਸ ਮੈਡੀਕਲ ਕੈਂਪ ਦਾ ਲਾਹਾ ਲੈਣ ਅਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਕੇ ਆਪਣੇ ਮੈਡੀਕਲ ਚੈੱਕ ਅਪ ਕਰਾਉਣ ਕਿਹਾ ਕਿ ਵੱਡੀ ਗੱਲ ਹੈ ਕਿ ਕੁਲਵੰਤ ਸਿੰਘ (kulwant singh dhaliwal) ਧਾਲੀਵਾਲ ਹੁਣਾਂ ਵੱਲੋਂ ਇਸ ਕੈਂਪ ਦੇ ਵਿੱਚ ਐਡਵਾਂਸ ਮਸ਼ੀਨਾਂ ਰਾਹੀ ਟੈਸਟ ਕੀਤੇ ਜਾ ਰਹੇ ਹਨ। ਅਤੇ ਸਭ ਨੂੰ ਵਰਲਡ ਕੈਂਸਰ ਕੇਅਰ ਕੈਂਪ ਦਾ ਫਾਇਦਾ ਚੁੱਕਣਾ ਚਾਹੀਦਾ ਹੈ।
read more: ਚੋਣਾਂ ਤੋਂ ਕੁਝ ਘੰਟੇ ਪਹਿਲਾਂ ਅਜਨਾਲਾ ਸ਼ਹਿਰ ਅੰਦਰ ਚੱਲੀਆਂ ਗੋ.ਲੀ.ਆਂ, ਥਾਰ ਗੱਡੀ ਨੂੰ ਬਣਾਇਆ ਨਿਸ਼ਾਨਾ