June 28, 2024 11:26 am
Patiala

ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਖੰਡਾ ਚੌਕ ਵਿਖੇ ਲਹਿਰਾਇਆ ਕੇਸਰੀ ਝੰਡਾ

ਪਟਿਆਲਾ 15 ਅਗਸਤ 2022: ਪੂਰੇ ਦੇਸ਼ ਭਰ ਵਿੱਚ ਜਿੱਥੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬੜੀ ਹੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ | ਉੱਥੇ ਹੀ ਪੂਰੇ ਦੇਸ਼ ਭਰ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਵੱਖ ਵੱਖ ਥਾਂਵਾਂ ਤੇ ਅਦਾ ਕੀਤੀ ਜਾ ਰਹੀ ਹੈ | ਉੱਥੇ ਹੀ ਪਟਿਆਲਾ (Patiala) ਦੇ ਖੰਡਾ ਚੌਕ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵੱਲੋਂ ਕੇਸਰੀ ਝੰਡਾ ਲਹਿਰਾਇਆ ਗਿਆ |

ਇਸ ਮੌਕੇ ਖੰਡਾ ਚੌਕ ਵਿਖੇ ਕੇਸਰੀ ਝੰਡਾ ਲਹਿਰਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੌਨਿਹਾਲ ਸਿੰਘ ਨੇ ਦੱਸਿਆ ਕਿ ਇਹ ਕੇਸਰੀ ਝੰਡਾ ਖ਼ਾਲਸਾ ਰਾਜ ਦਾ ਝੰਡਾ ਹੈ ਜਿਸਦੇ ਥੱਲੇ ਹੋ ਹਮੇਸ਼ਾਂ ਚਲਦੇ ਹਨ ਅਤੇ ਇਸ ਕੇਸਰੀ ਝੰਡੇ ਹੇਠ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਆਜ਼ਾਦੀ ਦਿਹਾੜੇ ਮੌਕੇ ਇਹ ਕੇਸਰੀ ਝੰਡਾ ਉਨ੍ਹਾਂ ਵੱਲੋਂ ਲਹਿਰਾਇਆ ਗਿਆ | ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦੇ ਝੰਡਿਆਂ ਨੂੰ ਇਸ ਖ਼ਾਲਸਾ ਰਾਜ ਦੇ ਝੰਡੇ ਹੇਠ ਚੱਲਣਾ ਚਾਹੀਦਾ ਹੈ |