ਨਵਜੋਤ ਸਿੱਧੂ

ਰੇਤੇ ਦੀ ਘਾਟ ਕਰਕੇ ਕੰਮ ਬੰਦ ਹੋਣ ਕਾਰਨ ਮਜ਼ਦੂਰ ਘਰ ਬੈਠਣ ਲਈ ਮਜਬੂਰ : ਨਵਜੋਤ ਸਿੱਧੂ

ਚੰਡੀਗੜ੍ਹ 03 ਮਈ 2022: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਵੇਲੇ 900 ਰੁਪਏ ਸੈਂਕੜਾ ਰੇਤਾ ਵਿਕਦਾ ਸੀ ਜੋ ਅੱਜ ਇੱਕ ਮਹੀਨੇ ਬਾਅਦ 2200 ਰੁਪਏ ਸੈਂਕੜਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਰੇਤੇ ਦੀ ਟਰਾਲੀ 16000 ਨੂੰ ਵਿਕ ਰਹੀ ਹੈ। ਰੇਤੇ ਦੀ ਘਾਟ ਕਰਕੇ ਕੰਮ ਬੰਦ ਹੋ ਗਏ ਹਨ। ਮਜ਼ਦੂਰ ਘਰੇ ਬੈਠਣ ਲਈ ਮਜਬੂਰ ਹੋ ਗਏ ਹਨ। ਉਸਾਰੀ ਦਾ ਕੰਮ ਰੁਕਣ ਨਾਲ ਭੱਠੇ ਬੰਦ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਕਹਿੰਦੇ ਸੀ ਕਿ 200 ਕਰੋੜ ਵਾਧੂ ਕਮਾਈ ਹੋਏਗੀ, ਉਹ ਹੁਣ ਕਿੱਥੇ ਹੈ। ਹਾਲਾਤ ਇਹ ਹਨ ਕਿ ਹੁਣ ਦੁਕਾਨਦਾਰ ਕਿੱਥੇ ਜਾਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਚੈਲੰਜ ਹੈ ਕਿ ਜਦ ਤੱਕ ਠੇਕੇਦਾਰੀ ਸਿਸਟਮ ਖਤਮ ਨਹੀਂ ਹੁੰਦਾ, ਕੁਝ ਨਹੀਂ ਹੋਏਗਾ। ਇਸ ਬਾਰੇ ਜਦ ਤੱਕ ਪਾਲਿਸੀ ਆਏਗੀ, ਪੰਜਾਬ ਬਰਬਾਦ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਮਹੀਨੇ ਅੰਦਰ ਸੱਤ ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਲਿਆ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਆਪਣੇ ਚੇਲੇ ਨੂੰ ਕਹੋ ਕਿ ਕੋਟ ਲਾਹੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 80 ਬੰਦੇ ਮਰ ਗਏ ਹਨ। ਸਿੱਧੂ ਨੇ ਦਾਅਵਾ ਕੀਤਾ ਕਿ ਮੇਰੇ ਵੱਲ ਕਿਸੇ ਈਡੀ ਨੇ ਨਹੀਂ ਆਉਣਾ, ਮੈਂ ਇਸ ਲਈ ਬੋਲ ਰਿਹਾ ਕਿਉਂਕਿ ਮੇਰੇ ਵਿੱਚ ਨੈਤਿਕਤਾ ਹੈ।

Scroll to Top