ਚੰਡੀਗੜ੍ਹ 16 ਜਨਵਰੀ 2022: ਸਮਾਜਵਾਦੀ ਪਾਰਟੀ (Samajwadi Party) ਦੇ ਦਫਤਰ ਵਿਕਰਮਾਦਿਤਿਆ ਮਾਰਗ ‘ਤੇ ਇਕ ਵਰਕਰ (worker) ਨੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਖੁਦ ‘ਤੇ ਪੈਟਰੋਲ ਪਾ ਲਿਆ। ਇਸ ਦੌਰਾਨ ਉਥੇ ਮੌਜੂਦ ਪੁਲਸ ਵਾਲਿਆਂ ਦੀ ਨਜ਼ਰ ਪੈ ਗਈ। ਪੁਲਸ ਨੇ ਦੌੜ ਕੇ ਉਸ ਨੂੰ ਫੜ ਲਿਆ। ਆਤਮਦਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਠਾਕੁਰ ਆਦਿਤਿਆ ਨੇ ਦੋਸ਼ ਲਾਇਆ ਕਿ ਉਸ ਦੀ ਟਿਕਟ ਕੱਟ ਦਿੱਤੀ ਗਈ ਹੈ। ਫਿਲਹਾਲ ਪੁਲਸ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ।
ਏਸੀਪੀ ਹਜ਼ਰਤਗੰਜ ਅਖਿਲੇਸ਼ ਸਿੰਘ ਮੁਤਾਬਕ ਪੁਲਸ ਐਤਵਾਰ ਸਵੇਰੇ ਸਮਾਜਵਾਦੀ ਪਾਰਟੀ ਦੇ ਦਫ਼ਤਰ ‘ਚ ਡਿਊਟੀ ਦੇ ਰਹੀ ਸੀ। ਇਸ ਦੌਰਾਨ ਅਲੀਗੜ੍ਹ ਦੇ ਠਾਕੁਰ ਆਦਿਤਿਆ ਕੁਝ ਲੋਕਾਂ ਨਾਲ ਪਹੁੰਚੇ। ਉਥੇ ਉਸ ਨੇ ਆਪਣੇ ਕੋਲੋਂ ਬੋਤਲ ਕੱਢ ਲਈ ਅਤੇ ਖੁਦ ‘ਤੇ ਪੈਟਰੋਲ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਸ ਵਾਲਿਆਂ ਦੀ ਨਜ਼ਰ ਪੈ ਗਈ। ਪੁਲਸ ਵਾਲਿਆਂ ਨੇ ਭੱਜ ਕੇ ਉਸ ਨੂੰ ਫੜ ਲਿਆ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਉਸ ਕੋਲੋਂ ਦੋ ਬੋਤਲਾਂ ਪੈਟਰੋਲ ਅਤੇ ਮਾਚਿਸ ਬਰਾਮਦ ਕੀਤੀ ਹੈ।