July 4, 2024 11:09 pm
ਕੁਲਵੰਤ ਸਿੰਘ

ਪਿੰਡਾਂ ਦੇ ਸਰਬਪੱਖੀ ਵਿਕਾਸ ਸੰਬੰਧੀ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ : ਕੁਲਵੰਤ ਸਿੰਘ

ਮੋਹਾਲੀ 31 ਮਾਰਚ 2022: ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਇਕ -ਇਕ ਕਰਕੇ ਲਗਾਤਾਰ ਪੂਰਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਅਤੇ ਪੰਜਾਬ ਦੇ ਅਤੇ ਮੋਹਾਲੀ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਹੱਲ ਹੋਵੇ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ । ਇਹ ਗੱਲ ਆਪ ਦੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ । ਕੁਲਵੰਤ ਸਿੰਘ ਪਿੰਡ ਲਖਨੌਰ ਅਤੇ ਪਿੰਡ ਕੈਲੋਂ ਵਿਖੇ ਰੱਖੇ ਗਏ ਧੰਨਵਾਦ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਲਖਨੌਰ ਅਤੇ ਕੈਲੋ ਦੇ ਲੋਕਾਂ ਨੇ ਉਸ ਦੀ ਜਿੱਤ ਨੂੰ ਪੱਕੀਆਂ ਕਰਨ ਦੇ ਲਈ ਦਿਨ- ਰਾਤ ਕੰਮ ਕੀਤਾ ਅਤੇ ਆਪ ਦੇ ਸਮਰਥਕਾਂ ਅਤੇ ਵਰਕਰਾਂ ਨੇ ਲੋਕਾਂ ਅਤੇ ਉਸ ਦੇ ਵਿੱਚ ਵਧੀਆ ਵਿਚੋਲੀਏ ਦੀ ਭੂਮਿਕਾ ਨਿਭਾਈ । ਕੁਲਵੰਤ ਸਿੰਘ ਨੇ ਸਪੱਸ਼ਟ ਕਿਹਾ ਕਿ ਮੁਹਾਲੀ ਸ਼ਹਿਰ ਦੇ ਨਾਲ -ਨਾਲ ਪਿੰਡਾਂ ਦੇ ਸਰਬਪੱਖੀ ਵਿਕਾਸ ਵੱਲ ਆਪਣਾ ਧਿਆਨ ਕੇਂਦਰਿਤ ਕਰਨਗੇ । ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦਿਆਂ ਉਨ੍ਹਾਂ ਨੂੰ ਪਿੰਡ ਪਿੰਡ ਦੀ ਹਰ ਸਮੱਸਿਆ ਨਾਲ ਉਹ ਦੋ ਚਾਰ ਹੋ ਗਏ ਹਨ ਅਤੇ ਉਨ੍ਹਾਂ ਦਾ ਹੱਲ ਕੱਢਣ ਦੇ ਲਈ ਸਥਾਨਕ ਨੇਤਾਵਾਂ ਵੱਲੋਂ ਸਲਾਹ ਮਸ਼ਵਰੇ ਲਏ ਜਾਣਗੇ । ਇਸ ਮੌਕੇ ਤੇ ਲਖਨੌਰ ਵਿਖੇ ਅਨਮੋਲ ਗਿੱਲ ,ਅਮਰਜੀਤ ਸਿੰਘ ਗਿਆਨੀ, ਬਲਕਾਰ ਸਿੰਘ, ਸਰਪੰਚ ਦਿਲਜੋਤ ਕੌਰ, ਤਰਲੋਚਨ ਸਿੰਘ ਤੋਚੀ, ਬਲਰਾਜ ਸਿੰਘ ਗਿੱਲ, ਅਵਤਾਰ ਸਿੰਘ ਮੌਲੀ, ਛੱਜਾ ਸਿੰਘ -ਕੁਰੜੀ, ਤਰਲੋਚਨ- ਮਟੌਰ’ ਹਰਜੋਤ ਗੱਬਰ, ਸੁਖਵਿੰਦਰ ਸਿੰਘ ਮਿੱਠੂ,ਕੁਲਦੀਪ ਸਿੰਘ ਧੂੰਮੀ, ਆਰਪੀ ਸ਼ਰਮਾ’ ਹਰਪਾਲ ਸਿੰਘ ਚੰਨਾ, ਅਕਵਿੰਦਰ ਸਿੰਘ -ਗੋਸਲ’ ਹਰਵਿੰਦਰ ਸਿੰਘ ਵੀ ਹਾਜ਼ਰ ਸਨ ।

ਵਿਧਾਇਕ ਕੁਲਵੰਤ ਸਿੰਘ ਪਿੰਡ ਲਖਨੌਰ ਦੇ ਧੰਨਵਾਦੀ ਦੌਰੇ ਤੋਂ ਬਾਅਦ ਪਿੰਡ ਕੋਲੋਂ ਵਿਖੇ ਰੱਖੇ ਗਏ ਸਮਾਗਮ ਦੇ ਵਿਚ ਪੁੱਜੇ । ਕੁਲਵੰਤ ਸਿੰਘ ਨੇ ਪਿੰਡ ਕੈਲੋਂ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ਨੂੰ ਹਰ ਹਾਲ ਸੂਰਤ ਵਿੱਚ ਬਰਕਰਾਰ ਰੱਖਣਗੇ, ਜਿਹੜਾ ਉਨ੍ਹਾਂ ਨੇ ਮੋਹਾਲੀ ਰਹੀ ਸਗੋਂ ਪੰਜਾਬ ਭਰ ਵਿੱਚ ਵੋਟਾਂ ਦੇ ਹੱਕ ਦਾ ਇਸਤੇਮਾਲ ਕਰਕੇ ਵੱਡੀ ਗਿਣਤੀ ਵਿੱਚ ਆਪ ਦੇ ਵਿਧਾਇਕ ਨੂੰ ਚੁਣਿਆ ਹੈ । ਇਸ ਮੌਕੇ ਤੇ ਨਿੰਦੀ ਕੋਲੋਂ , ਤੋਚੀ ਕੈਲੋ ,ਰਮਨ ਕੈਲੋ, ਸੁਖਜੀਤ ਸਿੰਘ ਮਾਵੀ, ਸੋਹਣ ਸਿੰਘ, ਸੰਤੋਖ ਸਿੰਘ ,ਧਰਮ ਸਿੰਘ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਪ ਦੇ ਨੁਮਾਇੰਦੇ ਵੀ ਹਾਜ਼ਰ ਸਨ ।