July 4, 2024 11:38 pm
ਨਿਊਜ਼ੀਲੈਂਡ

Women’s World Cup: ਨਿਊਜ਼ੀਲੈਂਡ ਨੇ ਬਾਇਓ ਬਬਲ ਤੇ ਰੋਜ਼ਾਨਾ ਕੋਰੋਨਾ ਟੈਸਟ ਪ੍ਰਕਿਰਿਆ ਨੂੰ ਹਟਾਇਆ

ਚੰਡੀਗੜ੍ਹ 02 ਮਾਰਚ 2022: ਨਿਊਜ਼ੀਲੈਂਡ ‘ਚ 4 ਮਾਰਚ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਕ੍ਰਿਕਟ ਵਿਸ਼ਵ ਕੱਪ 2022 (Women’s World Cup 2022) ਲਈ ਸਖ਼ਤ ਬਾਇਓ ਬਬਲ ਅਤੇ ਰੋਜ਼ਾਨਾ ਕੋਰੋਨਾ ਟੈਸਟ ਪ੍ਰਕਿਰਿਆ ਨੂੰ ਹਟਾ ਦਿੱਤਾ ਗਿਆ ਹੈ। ਇੰਟਰਨੈਸ਼ਨਲ ਕ੍ਰਿਕੇਟ ਕਾਉਂਸਿਲ (ਆਈਸੀਸੀ) ਨੇ ਇਸ ਦੀ ਬਜਾਏ ਪ੍ਰਬੰਧਿਤ ਮਾਹੌਲ ‘ਚ ਟੂਰਨਾਮੈਂਟ ਕਰਵਾਉਣ ਦੀ ਯੋਜਨਾ ਬਣਾਈ ਹੈ। ਨਵੇਂ ਨਿਯਮ ਇਸ ਤੱਥ ਨੂੰ ਧਿਆਨ ‘ਚ ਰੱਖਦੇ ਹੋਏ ਬਣਾਏ ਗਏ ਹਨ ਕਿ ਸਾਰੀਆਂ ਟੀਮਾਂ ਅਤੇ ਅਧਿਕਾਰੀਆਂ ਲਈ ਨਿਊਜ਼ੀਲੈਂਡ ਪਹੁੰਚਣ ‘ਤੇ ਆਈਸੋਲੇਸ਼ਨ ‘ਚ ਰਹਿਣਾ ਲਾਜ਼ਮੀ ਹੋਵੇਗਾ ।

ਆਈਸੀਸੀ (ICC) ਦੇ ਜਨਰਲ ਮੈਨੇਜਰ ਜਿਓਫ ਏਲਾਦੀਰਸ ਨੇ ਕਿਹਾ ਕਿ ਸਾਡਾ ਵਿਜ਼ਨ ਟੂਰਨਾਮੈਂਟ ਦੇ ਆਲੇ-ਦੁਆਲੇ ਪ੍ਰਬੰਧਿਤ ਮਾਹੌਲ ਬਣਾਉਣਾ ਹੈ। ਇੱਥੇ ਬਹੁਤ ਸਾਰੇ ਕੋਰੋਨਾ ਟੈਸਟ ਹੋਣਗੇ ਅਤੇ ਇਹ ਰੋਜ਼ਾਨਾ ਅਧਾਰ ‘ਤੇ ਨਹੀਂ ਹੋਣਗੇ। ਇੱਥੇ ਕੁਝ ਆਮ ਦਿਸ਼ਾ-ਨਿਰਦੇਸ਼ ਹਨ ਜੋ ਜ਼ਰੂਰੀ ਹਨ, ਪਰ ਅਸੀਂ ਖਿਡਾਰੀਆਂ ਅਤੇ ਟੀਮਾਂ ਨੂੰ ਸਮਝਦਾਰ ਬਣਨ ਲਈ ਕਹਿ ਰਹੇ ਹਾਂ, ਏਲਾਦੀਰਸ ਨੇ ਕਿਹਾ। ਉਹਨਾਂ ਖੇਤਰਾਂ ਤੋਂ ਦੂਰ ਰਹੋ ਜਿੱਥੇ ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਹੈ