ਭਾਰਤ

Women’s World Cup: ਭਾਰਤ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਦਿੱਤੀ ਕਰਾਰੀ ਹਾਰ

ਚੰਡੀਗੜ੍ਹ 06 ਮਾਰਚ 2022: ਭਾਰਤ ਨੇ ਵਿਸ਼ਵ ਕੱਪ ਦੇ ਆਪਣੇ ਸ਼ੁਰੂਆਤੀ ਮੈਚ ‘ਚ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾ ਦਿੱਤਾ| ਭਾਰਤ ਹੁਣ ਆਪਣੇ ਅਗਲੇ ਮੈਚ ‘ਚ 10 ਮਾਰਚ ਨੂੰ ਮੇਜ਼ਬਾਨ ਨਿਊਜ਼ੀਲੈਂਡ ਖ਼ਿਲਾਫ਼ ਭਿੜੇਗੀ | ਭਾਰਤ ਨੇ ਪਾਕਿਸਤਾਨ ਨੂੰ ਵਨਡੇ ‘ਚ ਲਗਾਤਾਰ 11ਵੀਂ ਵਾਰ ਹਰਾਇਆ ਹੈ | ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 244 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ ਨੇ 52 ਦੌੜਾਂ, ਦੀਪਤੀ ਸ਼ਰਮਾ ਨੇ 40 ਦੌੜਾਂ, ਪੂਜਾ ਵਸਤਰਕਾਰ ਨੇ 67 ਦੌੜਾਂ ਅਤੇ ਸਨੇਹ ਰਾਣਾ ਨੇ ਨਾਬਾਦ 53 ਦੌੜਾਂ ਬਣਾਈਆਂ।

ਭਾਰਤ

ਜਵਾਬ ‘ਚ ਪਾਕਿਸਤਾਨ ਦੀ ਟੀਮ 43 ਓਵਰਾਂ ‘ਚ 137 ਦੌੜਾਂ ‘ਤੇ ਆਲ ਆਊਟ ਹੋ ਗਈ। ਪਾਕਿਸਤਾਨ ਲਈ ਸਿਦਰਾ ਅਮੀਨ ਨੇ 30 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ ਲਈ ਰਾਜੇਸ਼ਵਰੀ ਗਾਇਕਵਾੜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 10 ਓਵਰਾਂ ‘ਚ 31 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ । ਇਸ ਤੋਂ ਇਲਾਵਾ ਝੂਲਨ ਗੋਸਵਾਮੀ ਅਤੇ ਸਨੇਹ ਰਾਣਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਮੇਘਨਾ ਅਤੇ ਦੀਪਤੀ ਨੇ ਇਕ-ਇਕ ਖਿਡਾਰੀ ਨੂੰ ਪਵੇਲੀਅਨ ਭੇਜਿਆ। ਪ੍ਰਸ਼ੰਸਕਾਂ ਨੂੰ ਹਾਈਵੋਲਟੇਜ ਮੈਚ ਦੀ ਉਮੀਦ ਸੀ ਪਰ ਭਾਰਤੀ ਟੀਮ ਨੇ ਇਸ ਨੂੰ ਇਕਤਰਫਾ ਕਰ ਦਿੱਤਾ।

Scroll to Top