July 15, 2024 10:28 am
Alyssa Healy

Women’s World Cup Final: ਆਸਟ੍ਰੇਲੀਆ ਦੀ ਬੱਲੇਬਾਜ਼ ਐਲੀਸਾ ਹੀਲੀ ਨੇ ਰਚਿਆ ਇਤਿਹਾਸ

ਚੰਡੀਗੜ੍ਹ 03 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ 2022 (ICC Women’s World Cup 2022) ਦੇ ਫਾਈਨਲ ਮੈਚ ‘ਚ ਆਸਟ੍ਰੇਲੀਆ ਦੀ ਸਲਾਮੀ ਬੱਲੇਬਾਜ਼ ਐਲੀਸਾ ਹੀਲੀ (Alyssa Healy) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਫਾਈਨਲ ਮੈਚ ‘ਚ ਨੇ 138 ਗੇਂਦਾਂ ‘ਤੇ 170 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ ਤੋਂ 26 ਚੌਕੇ ਲੱਗੇ। ਇਸ ਪਾਰੀ ‘ਚ ਅਲੀਸਾ ਨੇ ਕਈ ਦਿੱਗਜਾਂ ਦੇ ਰਿਕਾਰਡ ਤੋੜੇ ਹਨ। ਉਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਸਟਰੇਲੀਆ ਨੇ ਫਾਈਨਲ ਮੈਚ ‘ਚ ਇੰਗਲੈਂਡ ਦੇ ਸਾਹਮਣੇ 356 ਦੌੜਾਂ ਦਾ ਵੱਡਾ ਟੀਚਾ ਰੱਖਿਆ। ਅਲੀਸਾ ਤੋਂ ਇਲਾਵਾ ਆਸਟ੍ਰੇਲੀਆ ਦੀ ਰੇਚਲ ਨੇ 68 ਅਤੇ ਮੂਨੀ ਨੇ 62 ਦੌੜਾਂ ਬਣਾਈਆਂ। ਇੰਗਲੈਂਡ ਲਈ ਸ਼ਰਬਸੋਲ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਹੋਰ ਕੋਈ ਗੇਂਦਬਾਜ਼ ਕੁਝ ਖਾਸ ਨਹੀਂ ਕਰ ਸਕਿਆ।ਅਲੀਸਾ ਵਿਸ਼ਵ ਕੱਪ ਫਾਈਨਲ ‘ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੀ ਬੱਲੇਬਾਜ਼ ਬਣ ਗਈ ਹੈ। ਉਸ ਨੇ ਆਪਣੇ ਹੀ ਦੇਸ਼ ਦੇ ਸਾਬਕਾ ਖਿਡਾਰੀ ਐਡਮ ਗਿਲਕ੍ਰਿਸਟ ਦਾ ਰਿਕਾਰਡ ਤੋੜ ਦਿੱਤਾ ਹੈ।

ਵਿਸ਼ਵ ਕੱਪ ਫਾਈਨਲ ‘ਚ ਸਭ ਤੋਂ ਵੱਡੀ ਪਾਰੀ

170 ਦੌੜਾਂ, ਐਲੀਸਾ ਹੀਲੀ 2022
149 ਦੌੜਾਂ, ਐਡਮ ਗਿਲਕ੍ਰਿਸਟ 2007
ਰਿਕੀ ਪੋਂਟਿੰਗ 2003 ‘ਚ 140 ਦੌੜਾਂ ਬਣਾਈਆਂ
138 ਦੌੜਾਂ, ਵਿਵੀਅਨ ਰਿਚਰਡਸ 1979

ਅਲੀਸਾ ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ

Alyssa Healy

ਐਲਿਸਾ ਹੀਲੀ (Alyssa Healy) ਨੇ ਇੱਕ ਮਹਿਲਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਆਪਣੀ ਸਾਥੀ ਰੇਚਲ ਹੇਨਸ ਦਾ ਰਿਕਾਰਡ ਤੋੜ ਦਿੱਤਾ ਹੈ। ਰੇਚਲ ਨੇ ਇਸ ਸਾਲ 497 ਦੌੜਾਂ ਬਣਾ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ। ਐਲਿਸਾ ਹੀਲੀ ਇੱਕ ਵਿਸ਼ਵ ਕੱਪ ਵਿੱਚ 500 ਤੋਂ ਵੱਧ ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ।

ਮਹਿਲਾ ਵਿਸ਼ਵ ਕੱਪ ‘ਚ ਐਲੀਸਾ ਹੀਲੀ ਸਭ ਤੋਂ ਵੱਧ ਦੌੜਾਂ

509 ਦੌੜਾਂ, ਐਲੀਸਾ ਹੀਲੀ 2022
497 ਦੌੜਾਂ, ਰੇਚਲ ਹੇਨਸ 2022
456 ਦੌੜਾਂ, ਡੇਬੀ ਹਾਕਲੇ 1997
448 ਦੌੜਾਂ, ਲਿੰਡਸੇ ਹੀਲਰ 1988
446 ਦੌੜਾਂ, ਡੇਬੀ ਹਾਕਲੇ 1988

ਵਿਸ਼ਵ ਕੱਪ ਫਾਈਨਲ ‘ਚ ਸਭ ਤੋਂ ਵੱਡੀ ਸਾਂਝੇਦਾਰੀ

ਅਲੀਸਾ ਨੇ ਰੇਚਲ ਹੇਨਸ ਨਾਲ ਮਿਲ ਕੇ ਪਹਿਲੀ ਵਿਕਟ ਲਈ 160 ਦੌੜਾਂ ਜੋੜੀਆਂ। ਕਿਸੇ ਵੀ ਵਿਸ਼ਵ ਕੱਪ ਫਾਈਨਲ ‘ਚ ਇਹ ਸਭ ਤੋਂ ਵੱਡੀ ਸਾਂਝੇਦਾਰੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੂਨੀ ਨਾਲ ਦੂਜੀ ਵਿਕਟ ਲਈ 156 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਅਲੀਸਾ ਨੇ ਸੈਮੀਫਾਈਨਲ ਮੈਚ ‘ਚ ਵੀ ਵੈਸਟਇੰਡੀਜ਼ ਖਿਲਾਫ 129 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਅਲੀਸਾ ਵਿਸ਼ਵ ਕੱਪ ਫਾਈਨਲ ‘ਚ ਸੈਂਕੜਾ ਲਗਾਉਣ ਵਾਲੀ ਦੂਜੀ ਮਹਿਲਾ ਖਿਡਾਰਨ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਰੋਲਟਨ ਨੇ ਇਹ ਕਾਰਨਾਮਾ ਕੀਤਾ ਸੀ।