ਇੰਡੀਆ

Women’s World Cup: ਇੰਡੀਆ ਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਹੋਵੇਗਾ ਵੱਡਾ ਮੁਕਾਬਲਾ

ਚੰਡੀਗੜ੍ਹ 05 ਮਾਰਚ 2022: ਵਿਸ਼ਵ ਕੱਪ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਪਾਕਿਸਤਾਨੀ ਟੀਮ ਫਿਰ ਇੱਕ ਵਾਰ ਆਹਮੋ- ਸਾਹਮਣੇ ਹੋਣਗੀਆਂ| ਇੰਡੀਆ ਟੀਮ ਐਤਵਾਰ (6 ਮਾਰਚ) ਨੂੰ ਮਹਿਲਾ ਵਿਸ਼ਵ ਕੱਪ ‘ਚ ਆਪਣਾ ਪਹਿਲਾ ਮੈਚ ਖੇਡੇਗੀ। ਭਾਰਤੀ ਟੀਮ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨਾਲ ਕੱਲ੍ਹ ਮੈਦਾਨ ‘ਚ ਭਿੜੇਗਾ। ਮੈਚ ਤੋਂ ਪਹਿਲਾਂ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਪਾਕਿਸਤਾਨੀ ਕਪਤਾਨ ਬਿਸਮਾਹ ਮਾਰੂਫ ਨਾਲ ਮੁਲਾਕਾਤ ਕੀਤੀ। ਦੋਹਾਂ ਵਿਚਕਾਰ ਲੰਬੀ ਗੱਲਬਾਤ ਹੋਈ। ਮਿਤਾਲੀ ਨੇ ਮੈਚ ਤੋਂ ਪਹਿਲਾਂ ਕਿਹਾ ਕਿ ਟੀਮ ਇੰਡੀਆ ਵਿਸ਼ਵ ਕੱਪ ‘ਚ ਆਉਣ ਵਾਲੀ ਹਰ ਚੁਣੌਤੀ ਲਈ ਤਿਆਰ ਹੈ।

ਇੰਡੀਆ ਅਤੇ ਪਾਕਿਸਤਾਨ ਦੀਆਂ ਟੀਮਾਂ 2017 ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਇੱਕ ਦੂਜੇ ਨਾਲ ਭਿੜਨਗੀਆਂ। ਟੀਮ ਇੰਡੀਆ ਨੇ ਪਾਕਿਸਤਾਨ ਖਿਲਾਫ ਹੁਣ ਤੱਕ 10 ਮੈਚ ਖੇਡੇ ਹਨ ਅਤੇ ਹਰ ਵਾਰ ਜਿੱਤ ਦਰਜ ਕੀਤੀ ਹੈ। ਮੈਚ ਤੋਂ ਪਹਿਲਾਂ ਪਾਕਿਸਤਾਨੀ ਕਪਤਾਨ ਬਿਸਮਾਹ ਨੇ ਕਿਹਾ ਕਿ ਟੀਮ ਇਸ ਮੈਚ ਲਈ ਤਿਆਰ ਹੈ। ਉਸ ਨੇ ਕਿਹਾ, “ਅਸੀਂ ਚੰਗੀ ਤਿਆਰੀ ਕੀਤੀ ਹੈ। ਸਾਡਾ ਅਭਿਆਸ ਮੈਚ ਵੀ ਸ਼ਾਨਦਾਰ ਸੀ। ਇਸ ਤੋਂ ਇਲਾਵਾ ਅਸੀਂ ਪਿਛਲੇ ਸਾਲ ਤੋਂ ਲਗਾਤਾਰ ਖੇਡੇ ਹਨ। ਅਸੀਂ ਉਨ੍ਹਾਂ ਖੇਤਰਾਂ ਬਾਰੇ ਗੱਲ ਕੀਤੀ ਹੈ ਜਿੱਥੇ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਸਾਡੇ ਕੋਲ ਬਿਹਤਰ ਤਰੀਕੇ ਹਨ।” ਦਬਾਅ ਨੂੰ ਸੰਭਾਲਣ ਲਈ ਤਿਆਰ ਹਾਂ।”

Scroll to Top