June 30, 2024 6:06 pm
Mithali Raj

Women’s ODI World Cup 2022: ਵਿਸ਼ਵ ਕੱਪ ‘ਚ ਭਾਰਤ ਦੀ ਇਸ ਮਹਿਲਾ ਖਿਡਾਰਨ ਨੇ ਰਚਿਆ ਇਤਿਹਾਸ

ਚੰਡੀਗੜ੍ਹ 12 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ (ICC Women’s ODI World Cup) ਦੇ ਤੀਜੇ ਲੀਗ ਮੈਚ ‘ਚ ਭਾਰਤੀ ਕ੍ਰਿਕਟ ਟੀਮ ਨੇ ਜ਼ਬਰਦਸਤ ਵਾਪਸੀ ਕਰਦਿਆਂ ਵੈਸਟਇੰਡੀਜ਼ ਦੀ ਮਹਿਲਾ ਟੀਮ ਨੂੰ 155 ਦੌੜਾਂ ਨਾਲ ਹਰਾ ਦਿੱਤਾ। ਇਸ ਦੌਰਾਨ ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ (Mithali Raj) ਨੇ ਵੈਸਟਇੰਡੀਜ਼ ਖਿਲਾਫ ਮੈਦਾਨ ‘ਤੇ ਉਤਰਦੇ ਹੀ ਵੱਡਾ ਰਿਕਾਰਡ ਆਪਣੇ ਨਾਂ ਕੀਤਾ । ਮਿਤਾਲੀ ਹੁਣ ਮਹਿਲਾ ਵਿਸ਼ਵ ਕੱਪ ‘ਚ ਸਭ ਤੋਂ ਵੱਧ ਮੈਚਾਂ ‘ਚ ਕਪਤਾਨੀ ਕਰਨ ਵਾਲੀ ਖਿਡਾਰਨ ਬਣ ਗਈ ਹੈ। ਉਸ ਨੇ ਇਸ ਮਾਮਲੇ ‘ਚ ਆਸਟ੍ਰੇਲੀਆ ਦੀ ਸਾਬਕਾ ਕਪਤਾਨ ਬੇਲਿੰਡਾ ਕਲਾਰਕ ਦਾ ਰਿਕਾਰਡ ਤੋੜ ਦਿੱਤਾ ਹੈ।

ਆਸਟ੍ਰੇਲੀਆ ਦੀ ਖਿਡਾਰਨ ਬੇਲਿੰਡਾ ਕਲਾਰਕ ਨੇ 23 ਮੈਚਾਂ ‘ਚ ਕਪਤਾਨੀ ਕੀਤੀ। ਮਿਤਾਲੀ ਨੇ ਅੱਜ ਬਤੌਰ ਕਪਤਾਨ 24ਵੀਂ ਵਾਰ ਮਹਿਲਾ ਵਿਸ਼ਵ ਕੱਪ ‘ਚ ਪ੍ਰਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਕਪਤਾਨੀ ‘ਚ 23 ਮੈਚਾਂ ‘ਚ ਭਾਰਤ ਨੇ 14 ਜਿੱਤੇ ਹਨ ਅਤੇ ਅੱਠ ਮੈਚ ਹਾਰੇ ਹਨ। ਉੱਥੇ ਹੀ ਇੱਕ ਮੈਚ ਬੇ-ਨਤੀਜਾ ਰਿਹਾ ਹੈ।

Mithali Raj

ਜਿਕਰਯੋਗ ਹੈ ਕਿ ਬੱਲੇਬਾਜ਼ ਦੇ ਤੌਰ ‘ਤੇ ਇਸ ਵਿਸ਼ਵ ਕੱਪ ‘ਚ ਮਿਤਾਲੀ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ ਹੈ। ਉਹ ਪਾਕਿਸਤਾਨ ਖਿਲਾਫ ਨੌਂ ਦੌੜਾਂ ਅਤੇ ਨਿਊਜ਼ੀਲੈਂਡ ਖਿਲਾਫ 31 ਦੌੜਾਂ ਬਣਾ ਸਕੀ। ਮਿਤਾਲੀ ਵੈਸਟਇੰਡੀਜ਼ ਖਿਲਾਫ ਸਿਰਫ ਪੰਜ ਦੌੜਾਂ ਹੀ ਬਣਾ ਸਕੀ। ਭਾਰਤ ਨੂੰ ਵਿਸ਼ਵ ਕੱਪ ਜਿੱਤਣਾ ਹੈ ਤਾਂ ਮਿਤਾਲੀ ਨੂੰ ਵੀ ਵੱਡੀ ਪਾਰੀ ਖੇਡਣੀ ਹੋਵੇਗੀ।

ਅਜਿਹਾ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਆਖਰੀ ਵਿਸ਼ਵ ਕੱਪ ਵੀ ਹੋ ਸਕਦਾ ਹੈ। ਮਿਤਾਲੀ ਵਨਡੇ ‘ਚ ਦੁਨੀਆ ਦੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਹੈ। ਉਨ੍ਹਾਂ ਨੇ 227 ਵਨਡੇ ਮੈਚਾਂ ਦੀਆਂ 206 ਪਾਰੀਆਂ ‘ਚ 7663 ਦੌੜਾਂ ਬਣਾਈਆਂ ਹਨ। ਇਸ ‘ਚ ਸੱਤ ਸੈਂਕੜੇ ਅਤੇ 62 ਅਰਧ ਸੈਂਕੜੇ ਸ਼ਾਮਲ ਹਨ।