July 2, 2024 4:00 pm
Women's ODI World Cup

Women’s ODI World Cup 2022: ਭਾਰਤ ਨੇ ਵੈਸਟਇੰਡੀਜ਼ ਨੂੰ 155 ਦੌੜਾਂ ਦੇ ਵੱਡੇ ਅੰਤਰ ਨਾਲ ਹਰਾਇਆ

ਚੰਡੀਗੜ੍ਹ 12 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ (ICC Women’s ODI World Cup) ਦੇ ਤੀਜੇ ਲੀਗ ਮੈਚ ‘ਚ ਭਾਰਤੀ (India) ਕ੍ਰਿਕਟ ਟੀਮ ਨੇ ਜ਼ਬਰਦਸਤ ਵਾਪਸੀ ਕਰਦਿਆਂ ਵੈਸਟਇੰਡੀਜ਼ ਦੀ ਮਹਿਲਾ ਟੀਮ ਨੂੰ 155 ਦੌੜਾਂ ਨਾਲ ਹਰਾ ਦਿੱਤਾ। ਹੈਮਿਲਟਨ ‘ਚ ਖੇਡੇ ਗਏ ਇਸ ਮੈਚ ‘ਚ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਨੇ ਸਮ੍ਰਿਤੀ ਮੰਧਾਨਾ ਨਾਲ ਮਿਲ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਹਾਲਾਂਕਿ ਯਸਤਿਕਾ 7ਵੇਂ ਓਵਰ ਦੀ ਤੀਜੀ ਗੇਂਦ ‘ਤੇ 31 ਦੌੜਾਂ ਬਣਾ ਕੇ ਆਊਟ ਹੋ ਗਈ।

ਇਹ ਵੀ ਪੜ੍ਹੋ….

                   ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਜੜਿਆ ਸ਼ਾਨਦਾਰ ਸੈਂਕੜਾ

Smriti Mandhana

ਇਸ ਮੈਚ ‘ਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 119 ਗੇਂਦਾਂ ‘ਚ 123 ਦੌੜਾਂ ਬਣਾਈਆਂ। ਯਸਟਿਕਾ ਦੇ ਆਊਟ ਹੋਣ ਤੋਂ ਬਾਅਦ ਆਈ ਮਿਤਾਲੀ ਰਾਜ ਅਤੇ ਦੀਪਤੀ ਸ਼ਰਮਾ ਜਲਦੀ ਆਊਟ ਹੋ ਗਈਆਂ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਈ ਹਰਮਨਜੀਤ ਕੌਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਮ੍ਰਿਤੀ ਮੰਧਾਨਾ ਦਾ ਸਾਥ ਦਿੱਤਾ ਅਤੇ ਦੋਵਾਂ ਨੇ ਰਿਕਾਰਡ ਸਾਂਝੇਦਾਰੀ ਕੀਤੀ। ਦੋਵਾਂ ਵਿਚਾਲੇ 184 ਦੌੜਾਂ ਦੀ ਸਾਂਝੇਦਾਰੀ ਹੋਈ। ਇਹ ਮਹਿਲਾ ਵਿਸ਼ਵ ਕੱਪ ‘ਚ ਕਿਸੇ ਵੀ ਵਿਕਟ ਲਈ ਭਾਰਤ (India) ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਸਮ੍ਰਿਤੀ ਮੰਧਾਨਾ ਦੇ ਆਊਟ ਹੋਣ ਤੋਂ ਬਾਅਦ ਵੀ ਹਰਮਨਜੀਤ ਨੇ ਮੋਰਚਾ ਸੰਭਾਲਿਆ ਅਤੇ 107 ਗੇਂਦਾਂ ‘ਚ 109 ਦੌੜਾਂ ਬਣਾ ਕੇ ਟੀਮ ਨੂੰ 317 ਦੇ ਸਕੋਰ ਤੱਕ ਪਹੁੰਚਾਇਆ।