ਚੰਡੀਗੜ੍ਹ 13 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ (ICC Women’s ODI World Cup) ਦੇ 11ਵੇਂ ਮੈਚ ‘ਚ ਆਸਟ੍ਰੇਲੀਆ (Australia )ਨੇ ਐਤਵਾਰ ਨੂੰ ਇੰਗਲੈਂਡ ਨੂੰ 141 ਦੌੜਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਦੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 269 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 30.2 ਓਵਰਾਂ ‘ਚ 128 ਦੌੜਾਂ ‘ਤੇ ਸਿਮਟ ਗਈ।
ਇਸ ਟੂਰਨਾਮੈਂਟ ‘ਚ ਆਸਟਰੇਲੀਆਈ ਟੀਮ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਕੰਗਾਰੂਆਂ ਨੇ ਇੰਗਲੈਂਡ ਨੂੰ 12 ਦੌੜਾਂ ਅਤੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ। ਇਸ ਨਾਲ ਆਸਟਰੇਲੀਆਈ ਟੀਮ ਵੀ ਅੰਕ ਸੂਚੀ ‘ਚ ਸਿਖਰ ’ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਚੌਥੇ ਸਥਾਨ ‘ਤੇ ਚਲੀ ਗਈ ਹੈ।
ਭਾਰਤ ਚਾਰ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਆਸਟ੍ਰੇਲਆਈ (Australia) ਟੀਮ ਹੁਣ 15 ਮਾਰਚ ਨੂੰ ਵੈਸਟਇੰਡੀਜ਼ ਨਾਲ ਭਿੜੇਗੀ। ਇਸ ਦੇ ਨਾਲ ਹੀ 17 ਮਾਰਚ ਨੂੰ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਆਹਮੋ-ਸਾਹਮਣੇ ਹੋਣਗੇ।