Site icon TheUnmute.com

Women’s Hockey Asia Cup: ਜਾਪਾਨ ਨੇ ਭਾਰਤ ਨੂੰ 0-2 ਨਾਲ ਦਿੱਤੀ ਮਾਤ

India

ਚੰਡੀਗੜ੍ਹ 24 ਜਨਵਰੀ 2022: ਭਾਰਤ (India) ਨੂੰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ‘ਚ ਐਤਵਾਰ ਨੂੰ ਪੂਲ-A ਦੇ ਮੈਚ ‘ਚ ਏਸ਼ੀਆਈ ਖੇਡਾਂ ਦੇ ਚੈਂਪੀਅਨ ਜਾਪਾਨ (Japan) ਦੇ ਹੱਥੋਂ 0-2 ਨਾਲ ਹਾਰ ਮਿਲੀ ਹੈ | ਇਸਤੋਂ ਪਹਿਲਾਂ ਭਾਰਤ ਨੇ ਆਪਣੇ ਪਹਿਲੇ ਮੈਚ ‘ਚ ਮਲੇਸ਼ੀਆ ਨੂੰ 9-0 ਨਾਲ ਹਰਾਇਆ ਸੀ| ਪਰ ਦੂਜੇ ਮੈਚ ‘ਚ ਜਾਪਾਨ ਖਿਲਾਫ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਨੇ ਪਹਿਲੇ ਕੁਆਰਟਰ ਅਤੇ ਤੀਜੇ ਕੁਆਰਟਰ ‘ਚ ਗੋਲ ਕੀਤੇ। ਜਾਪਾਨ ਦੀ ਕਪਤਾਨ ਯੂਏਈ ਨਗਾਈ ਨੇ ਦੂਜੇ ਹੀ ਮਿੰਟ ‘ਚ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਸਾਕੀ ਤਨਾਕਾ ਨੇ 42ਵੇਂ ਮਿੰਟ ਵਿੱਚ ਜਾਪਾਨ ਲਈ ਦੂਜਾ ਗੋਲ ਕੀਤਾ। ਜਾਪਾਨ ਦੇ ਦੋਵੇਂ ਗੋਲ ਫੀਲਡਿੰਗ ਹੋਏ।

Exit mobile version