Site icon TheUnmute.com

ਪੰਜਾਬ ਦੀਆਂ ਲੋੜਵੰਦ ਬੀਬੀਆਂ ਲਈ ਵਰਦਾਨ ਬਣੀ ਮਹਿਲਾ ਹੈਲਪਲਾਈਨ ਨੰਬਰ 181: ਡਾ. ਬਲਜੀਤ ਕੌਰ

women's helpline number 181

ਚੰਡੀਗੜ੍ਹ, 25 ਜੁਲਾਈ 2024: ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਲੋੜਵੰਦ ਬੀਬੀਆਂ ਜਾਂ ਲੜਕੀਆਂ ਦੀ ਐਮਰਜੈਂਸੀ ਸਹਾਇਤਾ ਲਈ ਬੀਬੀ ਹੈਲਪਲਾਈਨ ਨੰਬਰ 181 (Women’s helpline number 181) ਯੋਜਨਾ ਚਲਾਈ ਗਈ ਹੈ | ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਇਆ ਹੈਲਪਲਾਈਨ ਨੰਬਰ 181 ਪੰਜਾਬ ਦੀਆਂ ਬੀਬੀਆਂ ਲਈ ਵਰਦਾਨ ਸਿੱਧ ਹੋ ਰਹੇ ਹਨ |

ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਹੈਲਪਲਾਈਨ ਨੰਬਰ ‘ਤੇ ਹਿੰਸਾ ਅਤੇ ਧੱਕੇ ਦਾ ਸ਼ਿਕਾਰ ਹੋਈਆਂ ਬੀਬੀਆਂ 24 ਘੰਟੇ ਮੱਦਦ ਪ੍ਰਾਪਤ ਕਰ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਮਹਿਲਾ ਹੈਲਪਲਾਈਨ ਨੰਬਰ (Women’s helpline number 181 ) ‘ਤੇ ਰੋਜ਼ਾਨਾ 150 ਫੋਨ ਕਾਲਾਂ ਆਉਂਦੀਆਂ ਹਨ | ਹਰ ਮਹੀਨੇ ਇਹ ਲਗਭਗ ਚਾਰ ਤੋਂ ਪੰਜ ਹਜ਼ਾਰ ਲੋੜਵੰਦ ਬੀਬੀਆਂ ਨੂੰ ਇਸ ਹੈਲਪਲਾਈਨ ਨੰਬਰ ਰਾਹੀਂ ਮੱਦਦ ਕੀਤੀ ਜਾ ਰਹੀ ਹੈ |

ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ‘ਤੇ ਕਿਸੇ ਬੀਬੀ ਨੂੰ ਮੱਦਦ ਚਾਹੀਦੀ ਹੈ ਤਾਂ ਪੰਜਾਬ ‘ਚ ਬਣੇ ਵਨ ਸਟਾਪ ਸੈਂਟਰਾਂ ਤੇ ਵਿਭਾਗ ਅਧੀਨ ਚੱਲ ਰਹੇ ਦਫਤਰਾਂ ਦੁਆਰ ਤੁਰੰਤ ਮੱਦਦ ਕਰਨ ਲਈ ਕਾਰਵਾਈ ਕੀਤੀ ਜਾਂਦੀ ਹੈ |

Exit mobile version