ਚੰਡੀਗੜ੍ਹ 08 ਮਾਰਚ 2022: ਮਹਿਲਾ ਵਨਡੇ ਵਿਸ਼ਵ ਕੱਪ 2022 ‘ਚ ਛੇਵੇਂ ਮੈਚ ਆਸਟ੍ਰੇਲੀਆ ਨੇ ਪਾਕਿਸਤਾਨ 7 ਵਿਕਟਾਂ ਨਾਲ ਹਰਾ ਦਿੱਤਾ । ਪਾਕਿਸਤਾਨ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 190 ਦੌੜਾਂ ਬਣਾਈਆਂ।ਇਸਦੇ ਜਵਾਬ ‘ਚ ਆਸਟ੍ਰੇਲੀਆ ਨੇ ਟੀਚਾ 34.4 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਟੀਮ ਲਈ ਐਲੀਸਾ ਹੀਲੀ ਨੇ ਸਭ ਤੋਂ ਵੱਧ 72 ਦੌੜਾਂ ਬਣਾਈਆਂ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਸ਼ੁਰੂਆਤ ਇਕ ਵਾਰ ਫਿਰ ਖਰਾਬ ਰਹੀ। ਪਾਕਿਸਤਾਨੀ ਟੀਮ 44 ਦੌੜਾਂ ਤੱਕ ਚਾਰ ਵਿਕਟਾਂ ਗੁਆ ਚੁੱਕੀ ਸੀ।ਇਸ ਤੋਂ ਬਾਅਦ ਕਪਤਾਨ ਬਿਸਮਾਹ ਮਾਰੂਫ ਨੇ ਆਲੀਆ ਰਿਆਜ਼ ਨਾਲ ਮਿਲ ਕੇ ਪਾਕਿਸਤਾਨ ਦੀ ਪਾਰੀ ਨੂੰ ਸੰਭਾਲਿਆ। ਇਨ੍ਹਾਂ ਨੇ ਪੰਜਵੀਂ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਨਹੀਂ ਕੀਤੀ ਤੇ ਪਾਕਿਸਤਾਨ ਦੇ ਸਕੋਰ ਨੂੰ 140 ਦੇ ਪਾਰ ਪਹੁੰਚਾਇਆ। ਆਲੀਆ ਨੇ ਵੀ ਅਰਧ ਸੈਂਕੜਾ ਜੜਿਆ ਅਤੇ ਉਹ 109 ਗੇਂਦਾਂ ਚ 53 ਦੌੜਾਂ ਬਣਾ ਕੇ ਆਊਟ ਹੋ ਗਈ।