July 7, 2024 4:12 pm
ਮਹਿਲਾ ਕ੍ਰਿਕਟ ਵਿਸ਼ਵ ਕੱਪ

ਮਹਿਲਾ ਕ੍ਰਿਕਟ ਵਿਸ਼ਵ ਕੱਪ 2022: ਵੈਸਟਇੰਡੀਜ਼ ਟੀਮ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਦਿੱਤੀ ਮਾਤ

ਚੰਡੀਗੜ੍ਹ 09 ਮਾਰਚ 2022: ਵੈਸਟਇੰਡੀਜ਼ ਟੀਮ  ਨੇ ਮਹਿਲਾ ਵਿਸ਼ਵ ਕੱਪ 2022 (Women’s Cricket World Cup 2022) ਦੇ ਆਪਣੇ ਦੂਜੇ ਮੈਚ ‘ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਰੋਮਾਂਚਕ ਜਿੱਤ ਦਰਜ ਕੀਤੀ। ਇਸ ਟੂਰਨਾਮੈਂਟ ‘ਚ ਵੈਸਟਇੰਡੀਜ਼ ਦੀ ਟੀਮ ਦੇ ਪ੍ਰਦਰਸ਼ਨ ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ।

ਨਿਊਜ਼ੀਲੈਂਡ ਤੋਂ ਬਾਅਦ ਵੈਸਟਇੰਡੀਜ਼ ਟੀਮ ਨੇ ਵੀ ਇੰਗਲੈਂਡ ਨੂੰ ਹਰਾਇਆ ਹੈ। ਲਗਾਤਾਰ ਦੂਜੀ ਜਿੱਤ ਨਾਲ ਵੈਸਟਇੰਡੀਜ਼ ਨੇ ਸੈਮੀਫਾਈਨਲ ‘ਚ ਪ੍ਰਵੇਸ਼ ਕਰਨ ਦੀ ਉਮੀਦਾਂ ‘ਚ ਵਾਧਾ ਹੋਇਆ ਹੈ । ਦੂਜੇ ਪਾਸੇ ਇੰਗਲੈਂਡ ਨੂੰ ਸ਼ੁਰੂਆਤੀ ਦੋਵੇਂ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਟੀਮ ਲਈ ਸੈਮੀਫਾਈਨਲ ਦਾ ਰਾਹ ਮੁਸ਼ਕਿਲ ਹੁੰਦੀ ਦਿਖਾਈ ਦੇ ਰਹੀ ਹੈ | ਇਸ ਮੈਚ ‘ਚ ਵੈਸਟਇੰਡੀਜ਼ ਦੀਆਂ 225 ਦੌੜਾਂ ਦੇ ਜਵਾਬ ‘ਚ ਇੰਗਲੈਂਡ ਦੀ ਟੀਮ 47.8 ਓਵਰਾਂ ‘ਚ 218 ਦੌੜਾਂ ‘ਤੇ ਸਿਮਟ ਗਈ ਅਤੇ ਸੱਤ ਦੌੜਾਂ ਨਾਲ ਮੈਚ ਹਾਰ ਗਈ।