T20 Women's Asia Cup final

Women’s Asia Cup: ਫਾਈਨਲ ਮੁਕਾਬਲੇ ‘ਚ ਸ਼੍ਰੀਲੰਕਾ ਨੇ ਭਾਰਤ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫੈਸਲਾ

ਚੰਡੀਗੜ੍ਹ 15 ਅਕਤੂਬਰ 2022: (T20 Women’s Asia Cup final) ਮਹਿਲਾ ਏਸ਼ੀਆ ਕੱਪ 2022 ਦੇ ਖਿਤਾਬੀ ਮੁਕਾਬਲੇ ‘ਚ ਭਾਰਤ ਅਤੇ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਆਹਮੋ-ਸਾਹਮਣੇ ਹਨ। ਭਾਰਤੀ ਟੀਮ ਲਗਾਤਾਰ ਅੱਠਵੀਂ ਵਾਰ ਫਾਈਨਲ ਵਿੱਚ ਪਹੁੰਚੀ ਹੈ, ਜਦਕਿ ਸ੍ਰੀਲੰਕਾ ਦੀ ਟੀਮ 14 ਸਾਲ ਬਾਅਦ ਖ਼ਿਤਾਬੀ ਮੈਚ ਖੇਡੇਗੀ | ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ |

ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਯਾਨੀ 15 ਅਕਤੂਬਰ ਨੂੰ ਮਹਿਲਾ ਏਸ਼ੀਆ ਕੱਪ ਫਾਈਨਲ ਵਿੱਚ ਸ਼੍ਰੀਲੰਕਾ ਨਾਲ ਭਿੜੇਗੀ। ਭਾਰਤ ਦੀ ਨਜ਼ਰ ਰਿਕਾਰਡ ਸੱਤਵੀਂ ਵਾਰ ਚੈਂਪੀਅਨ ਬਣਨ ‘ਤੇ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਤੋਂ ਬੰਗਲਾਦੇਸ਼ ਦੇ ਸਿਲਹਟ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ

Scroll to Top