ਚੰਡੀਗੜ੍ਹ 15 ਅਕਤੂਬਰ 2022: (Women’s Asia Cup 2022 Final) ਮਹਿਲਾ ਏਸ਼ੀਆ ਕੱਪ ਦਾ ਫਾਈਨਲ ਮੁਕਾਬਲੇ ਵਿਚ ਭਾਰਤ (India) ਅਤੇ ਸ਼੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ, ਦੋਵੇਂ ਟੀਮਾਂ ਏਸ਼ੀਆ ਕੱਪ ਦੇ ਫਾਈਨਲ ‘ਚ ਪੰਜਵੀਂ ਵਾਰ ਆਹਮੋ-ਸਾਹਮਣੇ ਸਨ । ਭਾਰਤ ਨੇ ਸੱਤਵੀਂ ਵਾਰ ਮਹਿਲਾ ਏਸ਼ੀਆ ਕੱਪ ਆਪਣੇ ਨਾਂ ਕੀਤਾ ਹੈ | ਭਾਰਤ ਨੇ ਇਹ ਟੂਰਨਾਮੈਂਟ ਸਭ ਤੋਂ ਵੱਧ ਵਾਰ ਜਿੱਤਿਆ ਹੈ, ਜਦਕਿ ਸ਼੍ਰੀਲੰਕਾ ਨੂੰ ਪੰਜਵੀਂ ਵਾਟ ਫਾਈਨਲ ਵਿੱਚ ਹਾਰ ਮਿਲੀ ਹੈ। ਸ਼੍ਰੀਲੰਕਾ ( Sri Lanka) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਭਾਰਤ ਨੂੰ 66 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ 2 ਵਿਕਟਾਂ ਗੁਆ ਕੇ 8.3 ਓਵਰਾਂ ਵਿੱਚ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ |
ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 65 ਦੌੜਾਂ ਬਣਾਈਆਂ। ਭਾਰਤ ਦੇ ਸਾਹਮਣੇ ਸੱਤਵੀਂ ਵਾਰ ਮਹਿਲਾ ਏਸ਼ੀਆ ਕੱਪ ਜਿੱਤਣ ਲਈ 66 ਦੌੜਾਂ ਦਾ ਟੀਚਾ ਦਿੱਤਾ । ਸ਼੍ਰੀਲੰਕਾ ਲਈ ਇਨੋਕਾ ਰਣਵੀਰ ਨੇ ਸਭ ਤੋਂ ਵੱਧ 18 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ ਲਈ ਰੇਣੁਕਾ ਸਿੰਘ ਨੇ ਤਿੰਨ ਵਿਕਟਾਂ ਲਈਆਂ। ਮੈਚ ਵਿਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 65 ਦੌੜਾਂ ਬਣਾਈਆਂ। ਮੈਚ ਵਿਚ ਭਾਰਤ ਵਲੋਂ ਸਮ੍ਰਿਤੀ ਮਧਾਨਾ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ |