Site icon TheUnmute.com

Women Asia Cup 2024: ਮਹਿਲਾ ਏਸ਼ੀਆ ਕੱਪ 2024 ਦੇ ਫਾਈਨਲ ਮੈਚ ਦਾ ਸਮਾਂ ਬਦਲਿਆ

Women Asia Cup 2024

ਚੰਡੀਗੜ੍ਹ, 25 ਜੁਲਾਈ 2024: ਸ੍ਰੀਲੰਕਾ ‘ਚ ਖੇਡੇ ਜਾ ਰਹੇ ਮਹਿਲਾ ਏਸ਼ੀਆ ਕੱਪ 2024 (Women Asia Cup 2024) ਦੇ ਫਾਈਨਲ ਮੈਚ ਦੇ ਸਮੇਂ ‘ਚ ਬਦਲਾਅ ਕੀਤਾ ਹੈ। ਏਸ਼ੀਆ ਕੱਪ ਦਾ ਫਾਈਨਲ ਮੈਚ 28 ਜੁਲਾਈ ਨੂੰ ਖੇਡਿਆ ਜਾਣਾ ਹੈ | ਪਹਿਲਾਂ ਦੇ ਪ੍ਰੋਗਰਾਮ ਮੁਤਾਬਕ ਮਹਿਲਾ ਏਸ਼ੀਆ ਕੱਪ ਦਾ ਫਾਈਨਲ ਮੈਚ 28 ਜੁਲਾਈ ਐਤਵਾਰ ਨੂੰ ਸ਼ਾਮ 7 ਵਜੇ ਖੇਡਿਆ ਜਾਣਾ ਸੀ ਪਰ ਹੁਣ ਇਹ ਮੈਚ 4 ਘੰਟੇ ਪਹਿਲਾਂ ਯਾਨੀ ਬਾਅਦ ਦੁਪਹਿਰ 3 ਵਜੇ ਖੇਡਿਆ ਜਾਵੇਗਾ।

ਇਹ ਫੈਸਲਾ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਦੂਜੇ ਟੀ-20 ਮੈਚ ਦੇ ਮੱਦੇਨਜ਼ਰ ਲਿਆ ਗਿਆ ਹੈ ਕਿਉਂਕਿ ਇਹ ਮੈਚ ਉਸੇ ਦਿਨ ਸ਼ਾਮ ਨੂੰ ਖੇਡਿਆ ਜਾਣਾ ਹੈ। ਇਸ ਲਈ ਸੰਭਵ ਹੈ ਕਿ ਦੋਵਾਂ ਮੈਚਾਂ ਦੇ ਸਮੇਂ ‘ਚ ਕੋਈ ਟਕਰਾਅ ਨਾ ਹੋਵੇ |

ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਨੇ ਮਹਿਲਾ ਏਸ਼ੀਆ ਕੱਪ 2024 ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਹੈ। ਇਨ੍ਹਾਂ ਚਾਰ ਟੀਮਾਂ ਤੋਂ ਇਲਾਵਾ ਟੂਰਨਾਮੈਂਟ ‘ਚ ਬਾਕੀ ਟੀਮਾਂ ਦਾ ਸਫ਼ਰ ਸਮਾਪਤ ਹੋ ਗਿਆ ਹੈ | ਭਾਰਤ ਪਹਿਲੇ ਸੈਮੀਫਾਈਨਲ ‘ਚ 26 ਜੁਲਾਈ ਨੂੰ ਬੰਗਲਾਦੇਸ਼ ਨਾਲ ਖੇਡੇਗੀ |

Exit mobile version