Site icon TheUnmute.com

Women Asia Cup 2024: ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤੀ ਟੀਮ ਮਹਿਲਾ ਏਸ਼ੀਆ ਕੱਪ ਦੇ ਫਾਈਨਲ ‘ਚ ਪੁੱਜੀ

Women Asia Cup 2024

ਚੰਡੀਗੜ੍ਹ, 26 ਜੁਲਾਈ 2024: ਭਾਰਤੀ ਟੀਮ ਮਹਿਲਾ ਏਸ਼ੀਆ ਕੱਪ (Women Asia Cup 2024) ਦੇ ਸੈਮੀਫਾਈਨਲ ‘ਚ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾ ਕੇ ਨੌਵੀਂ ਵਾਰ ਫਾਈਨਲ ‘ਚ ਪਹੁੰਚੀ ਹੈ | ਪਹਿਲੇ ਸੈਮੀਫਾਈਨਲ ‘ਚ ਬੰਗਲਾਦੇਸ਼ ਦੀ ਟੀਮ ਨੇ ਭਾਰਤ ਨੂੰ 81 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ‘ਚ ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 39 ਗੇਂਦਾਂ ‘ਤੇ 55 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ ਨੇ 28 ਗੇਂਦਾਂ ‘ਤੇ 26 ਦੌੜਾਂ ਦੀ ਪਾਰੀ ਖੇਡੀ।

ਮੈਚ ‘ਚ ਬੰਗਲਾਦੇਸ਼ ਦੀਆਂ ਸੱਤ ਹੋਰ ਬੱਲੇਬਾਜ਼ ਖਿਡਾਰਨਾਂ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੀਆਂ । ਭਾਰਤੀ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਅਤੇ ਸਪਿਨਰ ਰਾਧਾ ਯਾਦਵ ਨੇ 3-3 ਵਿਕਟਾਂ ਲਈਆਂ। ਪੂਜਾ ਵਸਤਰਕਾਰ ਅਤੇ ਦੀਪਤੀ ਸ਼ਰਮਾ ਨੂੰ ਇਕ-ਇਕ ਵਿਕਟ ਮਿਲੀ।

Exit mobile version