Site icon TheUnmute.com

ਔਰਤਾਂ ਸਮਾਜ ਦੀ ਅਹਿਮ ਕੜੀ, ਸਮਾਜ ਵਿਚ ਤੀਜ-ਤਿਉਹਾਰ ਦਾ ਉਤਸਵ ਔਰਤਾਂ ਦੇ ਬਿਨ੍ਹਾਂ ਅਧੁਰਾ: ਮੁੱਖ ਮੰਤਰੀ ਮਨੋਹਰ ਲਾਲ

ਤੀਜ-ਤਿਉਹਾਰ

ਚੰਡੀਗੜ੍ਹ, 10 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਵਿਚ ਤੀਜ-ਤਿਉਹਾਰ ਦਾ ਉਤਸਵ ਔਰਤਾਂ ਤੋਂ ਬਿਨ੍ਹਾਂ ਅਧੂਰਾ ਹੈ। ਔਰਤਾਂ ਸਮਾਜ ਦੀ ਅਹਿਮ ਕੜੀ ਹੈ ਅਤੇ ਸਾਡੀ ਸਰਕਾਰ ਨੇ ਔਰਤਾਂ ਨੂੰ ਮਜਬੂਤ ਤੇ ਖੁਸ਼ਹਾਲ ਕਰਨ ਲਈ ਅਨੇਕ ਯੋਜਨਾਵਾਂ ਚਲਾਈਆਂ ਹਨ। ਮੁੱਖ ਮੰਤਰੀ ਅੱਜ ਫਰੀਦਾਬਾਦ ਦੇ ਸੂਰਜਕੁੰਡ ਵਿਚ ਪ੍ਰਬੰਧਿਤ ਧਨਤੇਰਸ ਮਹਿਲਾ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।

ਮਨੋਹਰ ਲਾਲ ਨੇ ਧਨਤੇਰਸ ਛੋਟੀ ਦੀਵਾਲੀ, ਦੀਵਾਲੀ, ਗੋਵਰਧਨ ਪੂਜਾ ਅਤੇ ਭਾਈਦੂਜ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੂਰਜਕੁੰਡ ਵਿਚ ਪਹਿਲੀ ਵਾਰ ਦੀਵਾਲੀ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੋ 3 ਨਵੰਬਰ, 2023 ਨੂੰ ਸ਼ੁਰੂ ਹੋਇਆ ਸੀ, ਇਸੀ ਤਰ੍ਹਾ ਇਕ ਮੇਲਾ ਅੱਜ ਤੋਂ ਸ਼ੁਰੂ ਹੋ ਕੇ 22 ਜਨਵਰੀ, 2024 ਤਕ ਭਗਵਾਨ ਸ੍ਰੀਰਾਮ ਦੀ ਜਨਮ ਭੂਮੀ ਅਯੋਧਿਆ ਵਿਚ ਵੀ ਪ੍ਰਬੰਧਿਤ ਹੋਵੇਗਾ। 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਗਵਾਨ ਰਾਮ ਦੇ ਮੰਦਿਰ ਦਾ ਉਦਘਾਟਨ ਕਰਣਗੇ। ਉਸ ਦਿਨ ਸਾਡੇ ਸਾਰਿਆਂ ਲਈ ਇਕ ਵੱਖ ਦੀਵਾਲੀ ਹੋਵੇਗੀ ਉਸ ਦੇ ਲਈ ਤੁਹਾਨੂੰ ਸਾਰਿਆਂ ਨੁੰ ਵਧਾਈ।

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਰਿਆਲੀ ਤੀਜ ਉਤਸਵ ‘ਤੇ ਰਾਜ ਸਰਕਾਰ ਵੱਲੋਂ ਇਕ ਵੱਡਾ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਗਿਆ ਸੀ, ਜਿਸ ਵਿਚ ਲਗਭਗ 50 ਹਜਾਰ ਔਰਤਾਂ ਨੂੰ ਮੇਰੇ ਵੱਲੋਂ ਇਕ ਭਰਾ ਸਵਰੂਪ ਕੋਥਲਿਆ ਦਿੱਤੀਆਂ ਗਈ ਸੀ। ਅੱਜ ਵੀ ਇਸ ਪ੍ਰੋਗ੍ਰਾਮ ਵਿਚ ਸਾਰੀ ਔਰਤਾਂ ਨੂੰ ਇਕ ਦੀਵਾ, ਕੈਲੇਂਡਰ ਅਤੇ ਹੋਰ ਵਸਤੂਆਂ ਭੇਂਟ ਵਜੋ ਦਿੱਤੀਆਂ ਜਾਣਗੀਆਂ।

ਮਨੋਹਰ ਲਾਲ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ। ਔਰਤਾਂ ਦੇ ਮਜਬੂਤੀਕਰਣ ਲਈ ਵਿਸ਼ੇਸ਼ ਯੋਜਨਾਵਾਂ ਚਲਾਈ ਗਈ ਹਨ, ਜਿਸ ਨੂੰ ਧਰਾਤਲ ਤਕ ਪਹੁੰਚਾ ਕੇ ਸਾਰਿਆਂ ਨੁੰ ਲਾਭ ਪ੍ਰਦਾਨ ਕਰਨਾ ਯਕੀਨੀ ਕੀਤਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਮਹਿਲਾਵਾਂ ਨੂੰ ਸਨਮਾਨਿਤ ਵੀ ਕੀਤਾ।

ਔਰਤਾਂ ਮਜਬੂਤੀਕਰਣ ਮੋਦੀ ਅਤੇ ਮਨੋਹਰ ਸਰਕਾਰ ਦੀ ਪ੍ਰਾਥਮਿਕਤਾ

ਇਸ ਮੌਕੇ ‘ਤੇ ਕੇਂਦਰੀ ਬਿਜਲੀ ਰਾਜ ਮੰਤਰੀ ਕ੍ਰਿਸ਼ਣ ਪਾਲ ਨੇ ਕਿਹਾ ਕਿ ਮਹਿਲਾਵਾਂ ਦਾ ਮਜਬੂਤੀਕਰਣ ਮੋਦੀ ਅਤੇ ਮਨੋਹਰ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਔਰਤਾਂ ਦੀ ਆਰਥਕ ਸਮਾਜਿਕ ਅਤੇ ਵਿਦਿਅਕ ਤਰੱਕੀ ਨੂੰ ਪ੍ਰੋਤਸਾਹਨ ਦੇਣ ਅਤੇ ਉਨ੍ਹਾਂ ਦੇ ਸਮਾਜਿਕ ਜੀਵਨ ਨੁੰ ਹੋਰ ਬਿਹਤਰ ਕਰਨ ਲਈ ਸਰਕਾਰ ਨੇ ਕਈ ਯੋਜਨਾਵਾਂ ਚਲਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਖੁਸ਼ਹਾਲ ਹੁੰਦੀ ਹੈ ਤਾਂ ਸਮਾਜ ਅਤੇ ਦੇਸ਼ ਖੁਸ਼ਹਾਲ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਕੇਂਦਰ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸਰਕਾਰ ਨੇ ਮਹਿਲਾਵਾਂ ਦਾ ਮਜਬੂਤੀਕਰਣ ਕਰ ਉਨ੍ਹਾਂ ਨੁੰ ਸਮਾਜਿਕ ਦ੍ਰਿਸ਼ਟੀ ਨਾਲ ਮਜਬੂਤ ਕੀਤਾ ਹੈ। ਹਰ ਘਰ ਵਿਚ ਪਖਾਨੇ ਬਨਾਉਣਾ ਹਰ ਗਰੀਬ ਮਹਿਲਾ ਨੂੰ ਏਲਪੀਜੀ ਕਨੈਕਸ਼ਨ ਦੇਣਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਪ੍ਰਦਾਨ ਕਰਨਾ ਮੁਦਰਾ ਲੋਨ, ਜਨ-ਧਨ ਖਾਤੇ ਖੋਲਣਾ ਅਤੇ ਸਟੈਂਡ ਅੱਪ ਇੰਡੀਆ ਵਰਗੀ ਯੋਜਨਾਵਾਂ ਨਾਲ ਮਹਿਲਾਵਾਂ ਨੂੰ ਆਰਥਕ ਰੂਪ ਤੋਂ ਮਜਬੂਤ ਕੀਤਾ ਗਿਆ ਹੈ।

ਇਸ ਮੌਕੇ ‘ਤੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਵਿਧਾਇਕ ਸ੍ਰੀਮਤੀ ਸੀਮਾ ਤ੍ਰਿਖਾ, ਰਾਜੇਸ਼ ਨਾਗਰ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਚੇਅਰਮੇਨ ਅਰਵਿੰਦ ਯਾਦਵ , ਡਿਪਟੀ ਕਮਿਸ਼ਨਰ ਵਿਕਰਮਸਮੇਤ ਹੋਰ ਸੀਨੀਅਰ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਹੋਰ ਸੀਨੀਅਰ ਮਹਿਮਾਨ ਮੌਜੂਦ ਸਨ।

Exit mobile version