July 7, 2024 5:39 pm
ਗੁਰਦਾਸਪੁਰ

ਗੁਰਦਾਸਪੁਰ ਦੇ ਹਸਪਤਾਲ ‘ਚ ਔਰਤ ਦੀ ਹੋਈ ਮੌਤ, ਪਰਵਾਰਿਕ ਮੈਂਬਰਾਂ ਕੀਤਾ ਰੋਸ ਪ੍ਰਦਰਸ਼ਨ

ਚੰਡੀਗੜ੍ਹ, 16 ਨਵੰਬਰ 2021 : ਗੁਰਦਾਸਪੁਰ ਦੇ ਸਿਮਰਨ ਹਸਪਤਾਲ ਵਿੱਚ ਮਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਇਲਾਜ ਕਰਵਾਉਣ ਆਈ ਇੱਕ ਔਰਤ ਦੀ ਮੌਤ ਹੋ ਗਈ ਅਤੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਗੁਰਦਾਸਪੁਰ , ਅੰਮਿਤਸਰ ਬਾਈਪਾਸ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ | ਪਰਿਵਾਰਕ ਮੈਬਰ ਨੇ ਦੋਸ਼ ਲਾਏ ਹਨ ਕਿ ਡਾਕਟਰਾਂ ਕਰਕੇ ਮਰੀਜ਼ ਦੀ ਮੌਤ ਹੋਈ ਹੈ ਦੂਜੇ ਪਾਸੇ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਸਾਡੇ ਕੋਲ ਮਰੀਜ਼ ਆਇਆ ਸੀ ਤੇ ਉਸਦੀ ਹਾਲਤ ਕਾਫੀ ਗੰਭੀਰ ਜਿਹਨਾਂ ਦਾ ਇਲਾਜ਼ ਕੀਤਾ ਗਿਆ |
ਸੱਟਾਂ ਜ਼ਿਆਦਾ ਹੋਣ ਕਾਰਨ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ |

ਇਸ ਸਬੰਧ ਵਿੱਚ ਮ੍ਰਿਤਕ ਦੇ ਰਿਸ਼ਤਦਾਰ ਵੱਲੋ ਜਾਣਕਾਰੀ ਦਿੱਤੀ ਗਈ ਕਿ ਕੁਲਵੰਤ ਕੌਰ (ਮ੍ਰਿਤਕ) ਜੌ ਕਿ ਆਪਣੇ ਘਰ ਦੀ ਛੱਤ ਤੋਂ ਡਿੱਗ ਪਏ ਸਨ ਜਿਸ ਕਰਕੇ ਉਹਨਾਂ ਨੂੰ ਕਾਫੀ ਗੰਭੀਰ ਸੱਟਾ ਲੱਗ ਗਿਆ ਤੇ ਉਹਨਾਂ ਨੇ ਇਲਾਜ਼ ਲਈ ਮਰੀਜ਼ ਨੂੰ ਸਿਮਰਨ ਹਸਪਤਾਲ ਲਿਆਂਦਾ ਜਿਸਦਾ ਇਲਾਜ ਚੱਲ ਰਿਹਾ ਸੀ ਪਰ ਡਾਕਟਰਾਂ ਵਲੋਂ ਸ਼ਾਮੀ ਅਚਾਨਕ ਹੀ ਮਰੀਜ਼ ਨੂੰ ਰੈਫਰ ਕਰ ਦਿੱਤਾ ਗਿਆ ਜਿਸ ਦੌਰਾਨ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ ਪਰਿਵਾਰਕ ਮੈਬਰਾਂ ਨੇ ਇਲਜ਼ਾਮ ਲਾਏ ਹਨ ਕਿ ਡਾਕਟਰਾਂ ਦੀ ਲਾਪਰਵਾਹੀ ਕਰਕੇ ਹੀ ਮਰੀਜ਼ ਦੀ ਮੌਤ ਹੋਈ ਹੈ।

ਜਦੋਂ ਇਸ ਬਾਰੇ ਡਾਕਟਰਾਂ ਨਾਲ ਗੱਲ ਕੀਤੀ ਗਈ ਤੇ ਡਾਕਟਰਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਇੱਕ ਮਰੀਜ਼ ਆਏ ਜਿਹਨਾਂ ਦਾ ਨਾਮ ਕੁਲਵੰਤ ਕੌਰ ਹੈ ਉਹ ਆਪਣੇ ਘਰ ਦੀ ਛੱਤ ਤੋਂ ਡਿੱਗ ਪਏ ਸਨ ਜਿਸ ਕਰਕੇ ਉਹਨਾਂ ਦੀਆ ਪਸਲੀਆਂ ਟੁੱਟ ਗਿਆ ਸਨ ਅਸੀ ਉਹਨਾ ਦੇ ਸਾਰੇ ਟੈਸਟ ਕੀਤੇ ਪੂਰਾ ਇਲਾਜ਼ ਕੀਤਾ ਪਰ ਸੱਟਾ ਗੰਭੀਰ ਹੋਣ ਕਰਕੇ ਸਾਨੂੰ ਮਰੀਜ਼ ਨੂੰ ਰੈਫਰ ਕਰਨਾ ਪਿਆ ਜਿਸ ਦੌਰਾਨ ਰਸਤੇ ਵਿੱਚ ਮਰੀਜ਼ ਦੀ ਮੌਤ ਹੋ ਗਈ ਜਿਸਦਾ ਸਾਨੂੰ ਵੀ ਬਹੁਤ ਦੁੱਖ ਹੈ

ਇਸ ਸੰਬਧੀ ਥਾਣਾ ਸਦਰ ਦੇ ਐਸ ਐਚ ਓ ਜਤਿੰਦਰ ਸਿੰਘ ਨੇ ਕਿਹਾ ਕਿ ਇਲਾਜ਼ ਦੌਰਾਨ ਸਿਮਰਨ ਹਸਪਤਾਲ ਵਿੱਚ ਮਰੀਜ਼ ਦੀ ਮੌਤ ਹੋਣ ਕਰਕੇ ਪਰਿਵਾਰਕ ਮੈਬਰਾਂ ਵੱਲੋ ਰੋਸ ਪ੍ਰਦਸ਼ਨ ਕੀਤਾ ਗਿਆ ਹਾਈਵੇ ਵੀ ਜਾਮ ਕੀਤਾ ਕੀਤਾ ਜਿਸ ਦੌਰਾਨ ਪੁਲੀਸ ਪਾਰਟੀ ਨੇ ਮੌਕੇ ਤੇ ਪੁੱਜ ਸਥਿਤੀ ਨੂੰ ਸੰਭਾਲਿਆ ਅਤੇ ਪਰਿਵਾਰਕ ਮੈਬਰਾਂ ਨਾਲ ਗੱਲ ਕੀਤੀ ਅਤੇ ਡਾਕਟਰਾਂ ਵਲੋਂ ਪਰਿਵਾਰਕ ਮੈਬਰਾਂ ਕੋਲੋ ਆਪਣੀ ਗਲਤੀ ਮਨੀ ਅਤੇ ਪਰਿਵਾਰਕ ਮੈਬਰ ਵਾਪਸ ਚਲੇ ਗਏ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਜਿਸ ਕਰਕੇ ਦੋਨਾਂ ਧਿਰਾਂ ਨੇ ਆਪਸ ਵਿੱਚ ਹੀ ਗੱਲ ਖਤਮ ਕਰ ਲਈ।