Site icon TheUnmute.com

ਕੁਰੂਕਸ਼ੇਤਰ ‘ਚ ਮਨਾਏ ਜਾ ਰਹੇ ਕੌਮਾਂਤਰੀ ਗੀਤਾ ਮਹੋਤਸਵ ਨਾਲ ਅੱਜ ਦੇਸ਼-ਵਿਦੇਸ਼ ‘ਚ ਪਹੁੰਚ ਰਿਹੈ ਗੀਤਾ ਦਾ ਸੰਦੇਸ਼: ਅਮਿਤ ਸ਼ਾਹ

Gita Mahotsav

ਚੰਡੀਗੜ੍ਹ, 22 ਦਸੰਬਰ 2023: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਅਕਤੀ ਸਮਾਜ, ਰਾਸ਼ਟਰ ਤੇ ਵਿਸ਼ਵ ਦੀ ਸਮਸਿਆਵਾਂ ਦਾ ਹੱਲ ਸ੍ਰੀਮਦਭਗਵਦ ਗੀਤਾ ਵਿਚ ਸਮਾਹਿਤ ਹਨ। ਕੁਰੂਕਸ਼ੇਤਰ ਨੇ ਮਨਾਏ ਜਾ ਰਹੇ ਕੌਮਾਂਤਰੀ ਗੀਤਾ ਮਹੋਤਸਵ (Gita Mahotsav) ਨਾਲ ਅੱਜ ਦੇਸ਼ ਵਿਦੇਸ਼ ਵਿਚ ਗੀਤਾ ਦਾ ਸੰਦੇਸ਼ ਪਹੁੰਚ ਰਿਹਾ ਹੈ।

ਅਮਿਤ ਸ਼ਾਹ ਅੱਜ ਕੁਰੂਕਸ਼ੇਤਰ ਵਿਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ (Gita Mahotsav) ਦੌਰਾਨ ਪ੍ਰਬੰਧਿਤ ਸੰਤ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਲਗਭਗ 5000 ਸਾਲ ਤੋਂ ਵੱਧ ਸਮੇਂ ਪਹਿਲਾਂ ਕੁਰੂਕਸ਼ੇਤਰ ਦੀ ਧਰਤੀ ‘ਤੇ ਭਗਵਾਨ ਸ੍ਰੀਕ੍ਰਿਸ਼- ਨੇ ਆਪਣੇ ਸ੍ਰੀਮੁੱਖ ਤੋਂ ਗੀਤਾ ਦਾ ਸੰਦੇਸ਼ ਦਿੱਤਾ ਸੀ। ਉਸ ਸੰਦੇਸ਼ ਨੂੰ ਕੌਮਾਂਤਰੀ ਗੀਤਾ ਮਹੋਤਸਵ ਰਾਹੀਂ ਪੂਰੇ ਵਿਸ਼ਵ ਵਿਚ ਸਥਾਪਿਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਇਕ ਵਿਦਵਾਨ ਨੇ ਕਿਹਾ ਸੀ ਕਿ ਗੀਤਾ ਦਾ ਗਿਆਨ ਹਰ ਥਾਂ ਫੈਲਾਉਣ ਵਿਚ ਸਫਲ ਹੋਵੇ ਅਤੇ ਇਸ ਦੀ ਮਨਜ਼ੂਰੀ ਹੋਵੇਗੀ, ਤਾਂ ਵਿਸ਼ਵ ਵਿਚ ਕਦੀ ਯੁੱਧ ਨਹੀਂ ਹੋ ਸਕਦਾ। ਪਰ ਅਸਲ ਮਾਇਨੇ ਵਿਚ ਸ੍ਰੀਕ੍ਰਿਸ਼ਣ ਨੇ ਅਰਜੁਨ ਦਾ ਯੁੱਧ ਦੇ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੇ ਸ਼ੱਕਾਂ ਦਾ ਹੱਲ ਕਰਨ ਲਈ ਇਹ ਗਿਆਨ ਦਿੱਤਾ ਸੀ। ਮਗਰ ਉਹ ਯੁੱਧ ਆਪਣੇ ਲਈ ਨਹੀ ਸਗੋ ਪ੍ਰਿਥਵੀ ‘ਤੇ ਧਰਮ ਦੀ ਸਥਾਪਨਾ ਅਤੇ ਸਰਵਸਮਾਜ ਦੀ ਭਲਾਈ ਲਈ ਸੀ।

ਅਮਿਤ ਸ਼ਾਹ ਨੇ ਗੀਤਾ (Gita Mahotsav) ਦੇ ਸੰਦੇਸ਼ ਦਾ ਜੀਵਨ ਵਿਚ ਮਹਤੱਵ ਸਮਝਾਉਂਦੇ ਹੋਏ ਦਸਿਆ ਕਿ ਮੇਰੇ ਜੀਵਨ ਵਿਚ ਬਹੁਤ ਉਤਾਰ ਚੜਾਂਅ ਆਏ ਹਨ, ਪਰ ਬਚਪਨ ਤੋਂ ਹੀ ਮਾਂ ਨੇ ਗੀਤਾ ਸਿਖਾਈ, ਇਸ ਲਈ ਜੀਵਨ ਵਿਚ ਕਦੀ ਨਿਰਾਸ਼ਾ ਤੇ ਦੁੱਖ ਦਾ ਕਦੀ ਤਜਰਬਾ ਨਹੀਂ ਹੋਇਆ।

ਮੁੱਖ ਮੰਤਰੀ ਮਨੋਹਰ ਲਾਲ ਸਾਧੂਵਾਦ ਦੇ ਯੋਗ, ਜਿਨ੍ਹਾਂ ਨੇ ਗੀਤਾ ਮਹੋਤਸਵ ਨੂੰ ਕੌਮਾਂਤਰੀ ਸਵਰੂਪ ਦਿੱਤਾ

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਲ 2014 ਵਿਚ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕੁਰੂਕਸ਼ੇਤਰ ਵਿਚ ਗੀਤਾ ਜੈਯੰਤੀ ਮਹੋਤਸਵ ਵਿਚ ਆਏ ਸਨ, ਉਸ ਸਮੇਂ ਉਨ੍ਹਾਂ ਨੇ ਸੰਕਲਪਨਾ ਕੀਤੀ ਸੀ ਕਿ ਗੀਤਾ ਦੇ ਸੰਦੇਸ਼ ਨੂੰ ਵਿਸ਼ਵ ਵਿਚ ਪ੍ਰਸਾਰਿਤ ਕਰਨ ਲਈ ਇਸ ਦਾ ਸਵਰੂਪ ਵਧਾਇਆ ਜਾਣਾ ਚਾਹੀਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਾਧੂਵਾਦ ਯੋਗ ਹਨ, ਜਿਨ੍ਹਾਂ ਨੇ ਪ੍ਰਧਾਨ ਮ੍ਰੰਤਰੀ ਦੀ ਸੰਕਲਪਨਾ ਨੁੰ ਮੂਰਤ ਰੂਪ ਦਿੱਤੇ ਅਤੇ ਸਾਲ 2016 ਤੋਂ ਗੀਤਾ ਮਹੋਤਸਵ (Gita Mahotsav) ਨੂੰ ਕੌਮਾਂਤਰੀ ਸਵਰੂਪ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਸਾਲ 2024 ਆਉਣ ਵਾਲਾ ਹੈ ਅਤੇ ਸਾਲ 2014 ਤੋਂ 2024 ਤਕ ਦੇ ਇੰਨ੍ਹਾਂ 10 ਸਾਲਾਂ ਵਿਚ ਭਾਰਤ ਨੂੰ ਜਗਾਉਣ ਦਾ ਕੰਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਮਾਨਤਾ ਹੈ ਕਿ ਇਸ ਦੇਸ਼ ਦੀ ਮਹਾਨ ਸਭਿਆਚਾਰ ਨੂੰ ਹਮੇਸ਼ਾ ਅੱਗੇ ਵਧਾਉਣਾ ਚਾਹੀਦਾ ਹੈ। ਮਹਾਨ ਸਭਿਆਚਾਰ ਤੋਂ ਮਾਰਗਦਰਸ਼ਨ ਲੈ ਕੇ ਹੀ ਦੇਸ਼ ਦੀ ਨੀਤੀਆਂ ਦਾ ਨਿਰਧਾਰਣ ਤੇ ਕਾਨੁੰਨ ਬਨਣੇ ਚਾਹੀਦੇ ਹਨ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੰਨ੍ਹਾਂ 10 ਸਾਲਾਂ ਵਿਚ ਇਤਿਹਾਸਕ ਫੈਸਲੇ ਕੀਤੇ ਹਨ। ਸ੍ਰੀਰਾਮ ਜਨਮਭੂਮੀ ‘ਤੇ ਸ਼ਾਨਦਾਰ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ ਅਤੇ 22 ਜਨਵਰੀ ਨੁੰ ਸ੍ਰੀਰਾਮਲੱਲਾ ਆਪਣੇ ਘਰ ਵਿਚ ਸਥਾਪਿਤ ਹੋ ਜਾਣਗੇ। ਇਸ ਤੋਂ ਇਲਾਵਾ, ਧਾਰਾ 370 ਖਤਮ ਹੋ ਚੁੱਕੀ ਹੈ। ਨਾਲ ਹੀ ਹੀ ਕਾਸ਼ੀ ਵਿਸ਼ਵਨਾਥ ਕੋਰੀਡੋਰ, ਕੇਦਾਨ ਧਾਮ ਅਤੇ ਬਦਰੀਧਾਮ ਨੂੰ ਵਿਕਸਿਤ ਕਰਨਾ, ਕਸ਼ਮੀਰਵਿਚ ਸ਼ਾਰਦਾ ਪੀਠ ਦਾ ਮੁੜ ਸਥਾਪਨ ਅਤੇ ਸੰਸਦ ਦੇ ਅੰਦਰ ਸਨਾਤਮ ਰਿਵਾਇਤ ਦਾ ਪ੍ਰਤੀਕ ਸੇਂਗੋਲ ਨੂੰ ਸਥਾਪਿਤ ਕਰਨਾ, ਇਹ ਸਾਰੇ ਕੰਮ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਚ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਸੰਤ-ਮਹਾਤਮਾਵਾਂ ਨੇ ਸਦਾ ਸਮਾਜ ਨੂੰ ਰਾਹੀ ਦਿਖਾਉਣ ਦਾ ਕੰਮ ਕੀਤਾ ਹੈ। ਮੇਰਾ ਭਰੋਸਾ ਹੈ ਕਿ ਇਸ ਤਰ੍ਹਾ ਦੇ ਪ੍ਰੋਗ੍ਰਾਮ ਨਾਲ ਗੀਤਾ ਦੇ ਉਪੇਦਸ਼ ਤੇ ਉਸ ਦੇ ਗਿਆਨ ਨੂੰ ਜਨ-ਜਨ ਤਕ ਪਹੁੰਚਾਉਣ ਦੇ ਨਾਲ-ਨਾਲ ਵਿਸ਼ਵ ਵਿਚ ਗੀਤਾ ਨੁੰ ਮੁੜਸਥਾਪਿਤ ਕਰਨ ਦਾ ਕੰਮ ਹੋਵੇਗਾ।

ਲੌਹ ਪੁਰਸ਼ ਦੇ ਤਰ੍ਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੈ ਰਹੇ ਹਨ ਦੇਸ਼ ਦੀ ਏਕਤਾ ਲਈ ਫੇਸਲਾ – ਮੁੱਖ ਮੰਤਰੀ ਮਨੋਹਰ ਲਾਲ

ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦਾ ਧਰਮਖੇਤਰ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਆਵਾਜਾਈ ਕਰਨ ਲਈ ਸੂਬੇ ਦੀ 2.80 ਕਰੋੜ ਲੋਕਾਂ ਵੱਲੋਂ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2014 ਤੋਂ ਭਾਰਤ ਸਰਕਾਰ ਦਾ ਸੰਚਾਲਨ ਭਾਰਤੀ ਸਭਿਆਚਾਰ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਸਾਨ ਢੰਗ ਨਾਲ ਜਟਿਲ ਮੁੱਦਿਆਂ ਨੂੰ ਸੁਲਝਾ ਲੈਂਦੇ ਹਨ। ਜੰਮੂਸ਼-ਕਮਸ਼ਮੀਰ ਨਾਲ 370 ਹਟਾਉਣ, ਅਯੋਧਿਆ ਵਿਚ ਭਗਵਾਨ ਸ੍ਰੀਰਾਮ ਦੇ ਮੰਦਿਰ ਦਾ ਨਿਰਮਾਣ, ਟ੍ਰਿਪਲ ਤਲਾਕ ਵਰਗੇ ਇਤਿਹਾਸਕ ਫੈਸਲੇ ਕੀਤੇ ਹਨ।

ਉਨ੍ਹਾਂ ਨੇ ਕਿਹਾ ਕਿ ਵੀਰਵਾਰ ਨੂੰ ਹੀ ਲੋਕਸਭਾ ਤੇ ਰਾਜਸਭਾ ਵਿਚ ਸੀਆਰਪੀਸੀ ਅਤੇ ਆਈਪੀਸੀ ਨਾਲ ਸਬੰਧਿਤ ਤਿੰਨ ਨਵੇਂ ਕਾਨੂੰਨ ਪਾਸ ਹੋਏ ਹਨ, ਜੋ ਕਿ ਅੱਜ ਓਰਡੀਨੈਂਸ ਬਣ ਗਹੇ ਹਨ। ਆਜਾਦੀ ਦੇ ਬਾਅਦ 75 ਸਾਲਾਂ ਤੋਂ ਪ੍ਰਚਲਤ ਗੁਲਾਮੀ ਦੇ ਚਿੰਨ੍ਹਾਂ ਨੂੰ ਇਕ-ਇਕ ਕਰ ਕੇ ਹਟਾ ਕੇ ਦੇਸ਼ ਨੂੰ ਇਕ ਸੂਤਰ ਵਿਚ ਬੰਨਣ ਦਾ ਕੰਮ ਕੀਤਾ ਗਿਆ ਹੈ। ਇਸ ਦੇ ਲਈ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਲੋਹ ਪੁਰਸ਼ ਦੀ ਸੰਗਿਆ ਦਿੰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਹਜਾਰਾਂ ਸਾਲ ਪਹਿਲਾਂ ਮਹਾਭਾਰਤ ਦੇ ਯੁੱਧ ਵਿਚ ਭਗਵਾਨ ਕ੍ਰਿਸ਼ਣ ਵੱਲੋਂ ਅਰਜੁਨ ਨੂੰ ਦਿੱਤਾ ਗਿਆ ਗੀਤਾ ਦਾ ਸੰਦੇਸ਼ ਸਿਰਫ ਕਿਤਾਬ ਨਹੀਂ ਹੈ ਸਗੋ ਇਹ ਸ਼ਾਸਵਤ, ਸਾਰਵਭੋਮਿਕ, ਸਾਰਵਕਾਲਿਕ ਹੈ।

ਉਨ੍ਹਾਂ ਨੇ ਯਾਦ ਕਰਾਇਆ ਕਿ ਸਾਲ 2014 ਵਿਚ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਕੁਰੂਕਸ਼ੇਤਰ ਆਏ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਗੀਤਾ ਦੀ ਧਰਤੀ ਹੋਣ ਦੇ ਨਾਤੇ ਕੁਰੂਕਸ਼ੇਤਰ ਦਾ ਵਿਸ਼ੇਸ਼ ਮਹਤੱਵ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਪ੍ਰੇਰਣਾ ਲੈਂਦੇ ਹੋਏ ਸਾਲ 2016 ਤੋਂ ਗੀਤਾ ਮਹੋਤਸਵ ਨੁੰ ਕੌਮਾਂਤਰੀ ਪੱਧਰ ‘ਤੇ ਮਨਾਉਣ ਦੀ ਸ਼ੁਰੂਆਤ ਕੀਤੀ ਹੈ। ਅੱਜ ਵਿਸ਼ਵ ਦਾ ਹਰ ਦੇਸ਼ ਚਾਹੁੰੰਦਾ ਹੈ ਕਿ ਉਨ੍ਹਾਂ ਦੇ ਇੱਥੇ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਹੋਵੇ।

ਮਾਰੀਸ਼ਸ, ਕੈਨੇਡਾ, ਯੂਕੇ, ਆਸਟ੍ਰੇਲਿਆ ਵਿਚ ਗੀਤਾ ਮਹੋਤਸਵ ਦਾ ਪ੍ਰਬੰਧ ਹੋ ਚੁੱਕਾ ਹੈ। ਕੱਲ ਹੀ ਸ੍ਰੀਲੰਕਾ ਦੇ ਸਭਿਆਚਾਰ ਮੰਤਰੀ ਨੇ ਸ੍ਰੀਲੰਕਾ ਵਿਚ ਵੀ ਗੀਤਾ ਮਹੋਤਸਵ ਦਾ ਪ੍ਰਬੰਧ ਕਰਵਾਉਣ ਲਈ ਉਨ੍ਹਾਂ ਨਾਲ ਗਲਬਾਤ ਕੀਤੀ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸੰਤਾਂ ਦਾ ਸਵਾਗਤ ਵੀ ਕੀਤਾ ਅਤੇ ਉਨ੍ਹਾਂ ਨੂੰ ਗੀਤਾ ਦੇ ਪ੍ਰਚਾਰ ਪ੍ਰਸਾਰ ਨੂੰ ਗਤੀ ਦੇਣ ਦੀ ਅਪੀਲ ਕੀਤੀ। ਸੰਤ-ਸਮੇਲਨ ਨੂੰ ਯੋਗ ਰਿਸ਼ੀ ਬਾਬਾ ਰਾਮਦੇਵ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਵੀ ਸੰਬੋਧਿਤ ਕੀਤਾ |

Exit mobile version