Airtel

5G ਸਪੈਕਟ੍ਰਮ ਆਉਣ ਨਾਲ ਏਅਰਟੈੱਲ ਬਰਾਡਬੈਂਡ ਸਹੂਲਤ ਦੇਣ ਵਾਲੀ ਸਭ ਤੋਂ ਵੱਡੀ ਕੰਪਨੀ ਬਣੀ

ਚੰਡੀਗੜ੍ਹ 15 ਅਗਸਤ 2022: ਏਅਰਟੈੱਲ (Airtel) 5ਜੀ ਸਪੈਕਟ੍ਰਮ ਦੇ ਆਉਣ ਨਾਲ ਦੇਸ਼ ਵਿੱਚ ਇੰਟਰਨੈੱਟ ਬਰਾਡਬੈਂਡ ਸਹੂਲਤ ਦੇਣ ਵਾਲੀ ਸਭ ਤੋਂ ਵੱਡਾ ਕੰਪਨੀ ਬਣ ਗਈ ਹੈ । ਦੇਸ਼ ‘ਚ 5ਜੀ ਨੈੱਟਵਰਕ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ। ਹਰ ਕੋਈ ਤੇਜ਼ ਕੁਨੈਕਟੀਵਿਟੀ ਵਾਲੇ 5ਜੀ ਸਪੈਕਟ੍ਰਮ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।

ਭਾਰਤੀ ਏਅਰਟੈੱਲ (Airtel) ਨੇ ਘੋਸ਼ਣਾ ਕੀਤੀ ਹੈ ਕਿ ਉਹ ਭਾਰਤ ਵਿੱਚ 5G ਕ੍ਰਾਂਤੀ ਦੀ ਅਗਵਾਈ ਕਰਨ ਲਈ ਤਿਆਰ ਹੈ। ਦੂਰਸੰਚਾਰ ਕੰਪਨੀ ਨੇ ਕਿਹਾ ਕਿ ਏਅਰਟੈੱਲ ਨੇ ਇਸ ਨਿਲਾਮੀ ਦੌਰਾਨ 19867.8 ਮੈਗਾਹਰਟਜ਼ ਸਪੈਕਟ੍ਰਮ ਵਾਲੇ ਇਸ 5G ਨੈੱਟਵਰਕ ਵਿੱਚ 900 MHz, 1800 MHz, 2100 MHz, 3300 MHz ਅਤੇ 26 GHz ਫ੍ਰੀਕੁਐਂਸੀ ਦੇ ਮੈਗਾਬੈਂਡ ਦਾ ਪੈਨ ਇੰਡੀਆ ਫੁਟਪ੍ਰਿੰਟ ਹਾਸਲ ਕੀਤਾ ਹੈ। ਏਅਰਟੈੱਲ ਨੇ ਅਗਲੇ 20 ਸਾਲਾਂ ਲਈ 5ਜੀ ਨੈੱਟਵਰਕਿੰਗ ਨੂੰ ਹਾਸਲ ਕਰਕੇ ਆਪਣੀ ਪਕੜ ਬਣਾ ਲਈ ਹੈ।

Scroll to Top