stubble

ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਡੀ.ਜੀ.ਪੀ. ਗੌਰਵ ਯਾਦਵ ਦੀ ਨਿਵੇਕਲੀ ਪਹਿਲ

ਚੰਡੀਗੜ੍ਹ 20 ਦਸੰਬਰ 2022: ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ (DGP Gaurav Yadav) ਨੇ ਇਕ ਨਿਵੇਕਲੀ ਪਹਿਲ ਕੀਤੀ ਹੈ, ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿਚ ਪੁਲਿਸ ਵਿਭਾਗ ਅਤੇ ਪੁਲਿਸ ਮੁਲਾਜ਼ਮਾਂ ‘ਤੇ ਪੈ ਸਕਦਾ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਪਿਛਲੇ ਸਮੇਂ ਵਿੱਚ ਕਈ ਫੈਸਲੇ ਲਏ ਸਨ।

ਮੁੱਖ ਮੰਤਰੀ ਵੱਲੋਂ ਲਏ ਫੈਸਲੇ ਦੇ ਮੱਦੇਨਜ਼ਰ ਡੀ.ਜੀ.ਪੀ. ਗੌਰਵ ਯਾਦਵ ਨੇ ਆਪਣੀ ਵਰਦੀ ‘ਤੇ ਅੰਗਰੇਜ਼ੀ ਭਾਸ਼ਾ ‘ਚ ਲੱਗੀ ਨੇਮ ਪਲੇਟ ਹਟਾ ਦਿੱਤੀ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਹੁਣ ਪੰਜਾਬੀ ਭਾਸ਼ਾ ‘ਚ ਵਰਦੀ ‘ਤੇ ਆਪਣੀ ਨੇਮ ਪਲੇਟ ਲਗਾਈ ਹੈ । ਡੀ.ਜੀ.ਪੀ. ਨੇ ਕਿਹਾ ਕਿ ਉਹ ਆਪਣੀ ਨੇਮ ਪਲੇਟ ਪੰਜਾਬੀ ਵਿੱਚ ਲਗਾ ਕੇ ਮਾਣ ਮਹਿਸੂਸ ਕਰ ਰਹੇ ਹਨ। ਹੋਰ ਪੁਲਿਸ ਅਧਿਕਾਰੀ ਵੀ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਵਰਦੀਆਂ ‘ਤੇ ਨੇਮ ਪਲੇਟਾਂ ‘ਤੇ ਪੰਜਾਬੀ ਭਾਸ਼ਾ ਵਿੱਚ ਆਪਣਾ ਨਾਮ ਲਿਖਵਾ ਸਕਦੇ ਹਨ।

Scroll to Top