July 6, 2024 7:00 pm
The Winter Olympic Games

ਚੀਨ ‘ਚ ਸਰਦ ਰੁੱਤ ਓਲੰਪਿਕ ਖੇਡਾਂ ਦੀ ਹੋਈ ਸ਼ੁਰੂਆਤ, ਕਈ ਦੇਸ਼ਾਂ ਵਲੋਂ ਬਾਈਕਾਟ

ਚੰਡੀਗੜ੍ਹ 05 ਫਰਵਰੀ 2022: ਚੀਨ ‘ਚ ਦੋ ਸਾਲ ਪਹਿਲਾਂ ਕੋਰੋਨਾ ਵਾਇਰਸ (Corona Virus) ਦਾ ਪ੍ਰਕੋਪ ਸਾਹਮਣੇ ਆਇਆ ਸੀ, ਇਸ ਦੌਰਾਨ ਚੀਨ ‘ਚ ਤਾਲਾਬੰਦੀ ਦੇ ਪਰਛਾਵੇਂ ਹੇਠ ਸ਼ੁੱਕਰਵਾਰ ਨੂੰ ਇੱਥੇ ਸਰਦ ਰੁੱਤ ਓਲੰਪਿਕ ਖੇਡਾਂ (Winter Olympic Games) ਦੀ ਸ਼ੁਰੂਆਤ ਕੀਤੀ। ਕਈ ਦੇਸ਼ਾਂ ਨੇ ਕੂਟਨੀਤਕ ਤੌਰ ‘ਤੇ ਇਨ੍ਹਾਂ ਖੇਡਾਂ ਦਾ ਬਾਈਕਾਟ ਕੀਤਾ ਹੈ ਪਰ ਚੀਨ ਵਿਸ਼ਵ ਪੱਧਰ ‘ਤੇ ਆਪਣੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਉਸੇ ਨੈਸ਼ਨਲ ਸਟੇਡੀਅਮ (ਬਰਡਜ਼ ਨੇਸਟ) ਵਿਖੇ ਉਦਘਾਟਨ ਸਮਾਰੋਹ ਲਈ ਪਹੁੰਚੇ ਜਿੱਥੇ 2008 ਦੇ ਸਮਰ ਓਲੰਪਿਕ ਦਾ ਉਦਘਾਟਨ ਕੀਤਾ ਗਿਆ ਸੀ। ਉਦਘਾਟਨੀ ਸਮਾਰੋਹ ਦੇ ਨਾਲ, ਬੀਜਿੰਗ (Beijing) ਸਰਦੀਆਂ ਅਤੇ ਗਰਮੀਆਂ ਦੋਵਾਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਵਿਸ਼ਵ ਦਾ ਪਹਿਲਾ ਸ਼ਹਿਰ ਬਣ ਗਿਆ। ਮਹਾਂਮਾਰੀ ਦੌਰਾਨ ਟੋਕੀਓ (ਗਰਮੀ ਓਲੰਪਿਕ) ਤੋਂ ਬਾਅਦ ਪਿਛਲੇ ਛੇ ਮਹੀਨਿਆਂ ‘ਚ ਇਹ ਦੂਜੀ ਓਲੰਪਿਕ ਹੈ।