ਚੰਡੀਗੜ੍ਹ 22 ਜੂਨ 2022: ਭਾਰਤ ਦੇ ਰਾਮਕੁਮਾਰ ਰਾਮਨਾਥਨ (Ramkumar Ramanathan) ਅਤੇ ਯੂਕੀ ਭਾਂਬਰੀ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ (Wimbledon Tennis Championships) ਲਈ ਕੁਆਲੀਫਾਈ ਨਹੀਂ ਕਰ ਸਕੇ । ਦੋਵੇਂ ਖਿਡਾਰੀਆਂ ਹਾਰ ਦੇ ਨਾਲ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਏ ਹਨ | ਇਸ ਤਰ੍ਹਾਂ ਭਾਰਤੀ ਖਿਡਾਰੀਆਂ ਨੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਸਿੰਗਲਜ਼ ਕੁਆਲੀਫਾਇੰਗ ਪੜਾਅ ਵਿੱਚ ਆਪਣਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰੱਖਿਆ।
ਭਾਂਬਰੀ ਨੂੰ ਸਪੇਨ ਦੇ ਬਰਨਾਬੇ ਜ਼ਪਾਟਾ ਮਿਰਾਲੇਸ ਤੋਂ 5-7, 1-6 ਨਾਲ ਜਦਕਿ ਰਾਮਕੁਮਾਰ ਚੈੱਕ ਗਣਰਾਜ ਦੇ ਵਿਟ ਕੋਪ੍ਰੀਵ ਤੋਂ 5-7, 4-6 ਨਾਲ ਹਾਰ ਗਏ। ਭਾਂਬਰੀ ਨੇ ਪਹਿਲੇ ਸੈੱਟ ‘ਚ ਬ੍ਰੇਕ ਪੁਆਇੰਟ ਨਾਲ ਚੰਗੀ ਸ਼ੁਰੂਆਤ ਕੀਤੀ ਅਤੇ ਇਕ ਸਮੇਂ ‘ਤੇ 5-3 ਨਾਲ ਅੱਗੇ ਸੀ। ਇੰਨੀ ਚੰਗੀ ਲੈਅ ਵਿੱਚ ਹੋਣ ਦੇ ਬਾਵਜੂਦ ਭਾਂਬਰੀ ਦੋ ਸੈੱਟ ਪੁਆਇੰਟ ਤੋਂ ਖੁੰਝ ਗਏ ਅਤੇ ਮਿਰਾਲੇਸ ਨੂੰ ਵਾਪਸੀ ਦਾ ਮੌਕਾ ਦਿੱਤਾ। ਅੰਤ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ |