Stefanos Tsitsipas

Wimbledon Open 2022: ਮੈਚ ਦੌਰਾਨ ਆਪਸ ‘ਚ ਭਿੜੇ ਦੋ ਟੈਨਿਸ ਖਿਡਾਰੀ, ਲੱਗਿਆ ਲੱਖਾਂ ਦਾ ਜੁਰਮਾਨਾ

ਚੰਡੀਗੜ੍ਹ 04 ਜੁਲਾਈ 2022: ਵਿੰਬਲਡਨ ਓਪਨ ਦੇ ਤੀਜੇ ਦੌਰ ਦੇ ਮੈਚ ਵਿੱਚ ਟੈਨਿਸ ਖਿਡਾਰੀ ਸਿਟਸਿਪਾਸ (Stefanos Tsitsipas) ਅਤੇ ਨਿਕ ਕ੍ਰਿਗਿਓਸ (Nick Kyrgios) ਕੋਰਟ ਦੇ ਅੰਦਰ ਆਪਸ ‘ਚ ਭਿੜ ਗਏ। ਇਸ ਮਾਮਲੇ ‘ਚ ਵਿੰਬਲਡਨ ਨੇ ਦੋਵਾਂ ਖਿਡਾਰੀਆਂ ‘ਤੇ ਲੱਖਾਂ ਦਾ ਜੁਰਮਾਨਾ ਲਗਾਇਆ ਹੈ। ਸਿਤਸਿਪਾਸ ‘ਤੇ 10,000 ਡਾਲਰ (7.89 ਲੱਖ ਰੁਪਏ) ਅਤੇ ਕਿਰਗਿਓਸ ‘ਤੇ 4,000 ਡਾਲਰ (3.15 ਲੱਖ ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਇਹ ਦੋਵੇਂ ਖਿਡਾਰੀਆਂ ਸਾਂਝੇ ਤੌਰ ‘ਤੇ 11.05 ਲੱਖ ਰੁਪਏ ਦਾ ਸੰਯੁਕਤ ਜੁਰਮਾਨਾ ਭਰਨਾ ਹੋਵੇਗਾ ।ਤੀਜੇ ਦੌਰ ਦੇ ਮੈਚ ‘ਚ ਦੋਵਾਂ ਖਿਡਾਰੀਆਂ ‘ਚ ਕਾਫੀ ਬਹਿਸ ਹੋਈ ਸੀ। ਅੰਪਾਇਰ ਨੂੰ ਵੀ ਵਿਚਕਾਰ ਲਿਆਂਦਾ ਗਿਆ ਜਿਸ ਤੋਂ ਬਾਅਦ ਦੋਵਾਂ ‘ਤੇ ਕਾਰਵਾਈ ਕੀਤੀ ਗਈ ਹੈ ।

ਇਸ ਮੈਚ ਵਿੱਚ ਨਿਕ ਕਿਰਗਿਓਸ ਨੇ ਚੌਥਾ ਦਰਜਾ ਪ੍ਰਾਪਤ ਗ੍ਰੀਸ ਦੇ ਸਟੀਫਾਨੋਸ ਸਿਤਸਿਪਾਸ ਨੂੰ 6-7, 6-4, 6-3, 7-6 ਨਾਲ ਹਰਾਇਆ। ਤਿੰਨ ਘੰਟੇ 17 ਮਿੰਟ ਤੱਕ ਚੱਲੇ ਇਸ ਮੈਚ ਦੌਰਾਨ ਕਿਰਗਿਓਸ ਅਤੇ ਸਿਟਸਿਪਾਸ ਵਿਚਾਲੇ ਗਰਮਾ-ਗਰਮੀ ਵੀ ਹੋਈ। ਕਿਰਗਿਓਸ ਨੇ ਸਿਟਸਿਪਾਸ ਦੇ ਵਿਵਹਾਰ ‘ਤੇ ਅੰਪਾਇਰ ਤੋਂ ਨਾਰਾਜ਼ਗੀ ਜਤਾਈ ਸੀ। ਇਸ ਦੌਰਾਨ ਵਿਵਾਦ ਇਨ੍ਹਾਂ ਵੱਧ ਗਿਆ ਕਿ ਉਸ ਨੇ ਅੰਪਾਇਰ ਨੂੰ ਗੂੰਗਾ ਤੱਕ ਕਹਿ ਦਿੱਤਾ |

Scroll to Top