Serena Williams

Wimbledon 2022: ਸਟਾਰ ਖਿਡਾਰਨ ਸੇਰੇਨਾ ਵਿਲੀਅਮਸ ਵਿੰਬਲਡਨ ਦੇ ਪਹਿਲੇ ਦੌਰ ‘ਚ ਹੀ ਬਾਹਰ

ਚੰਡੀਗੜ੍ਹ 29 ਜੂਨ 2022: ਅਮਰੀਕਾ ਦੀ ਸਟਾਰ ਖਿਡਾਰਨ ਅਤੇ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮਸ (Serena Williams) ਵਿੰਬਲਡਨ ਦੇ ਪਹਿਲੇ ਦੌਰ ਵਿੱਚ ਫਰਾਂਸ ਦੀ ਹਾਰਮਨੀ ਟੈਨ ਤੋਂ ਹਾਰ ਕੇ ਬਾਹਰ ਹੋ ਗਈ ਹੈ । ਟੈਨ ਨੇ ਸੈਂਟਰ ਕੋਰਟ ‘ਤੇ ਮੰਗਲਵਾਰ ਨੂੰ ਹੋਏ ਮੈਚ ‘ਚ ਸੇਰੇਨਾ ਨੂੰ 7-5, 1-6, 7-6(7) ਨਾਲ ਮਾਤ ਦਿੱਤੀ । ਅਮਰੀਕੀ ਦਿੱਗਜ ਪਿਛਲੇ ਸਾਲ ਵਿੰਬਲਡਨ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ ਵਿੱਚ ਸੱਟ ਕਾਰਨ ਨਾਂ ਵਾਪਸ ਲੈ ਲਿਆ ਸੀ |

ਸੇਰੇਨਾ ਨੇ ਲਗਭਗ ਇੱਕ ਸਾਲ ਕੋਰਟ ਤੋਂ ਛੁੱਟੀ ਦੇ ਬਾਅਦ, 40 ਸਾਲਾ ਸੇਰੇਨਾ ਲੰਡਨ ਦੇ ਗ੍ਰਾਸ-ਕੋਰਟ ਵਿੱਚ ਵਾਪਸੀ ਕੀਤੀ। ਹਾਰ ਦੇ ਬਾਵਜੂਦ ਸੇਰੇਨਾ ਕੋਰਟ ਤੋਂ ਹੱਸ ਪਈ। ਸੇਰੇਨਾ ਨੂੰ ਹਰਾ ਕੇ ਦੂਜੇ ਦੌਰ ‘ਚ ਪਹੁੰਚੀ ਟੈਨ ਪਹਿਲੀ ਵਾਰ ਵਿੰਬਲਡਨ ਦੇ ਮੁੱਖ ਡਰਾਅ ‘ਚ ਖੇਡ ਰਹੀ ਸੀ। ਉਸ ਨੇ ਮੈਚ ਤੋਂ ਬਾਅਦ ਕਿਹਾ ਕਿ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਨੇ ਸੇਰੇਨਾ ਨੂੰ ਹਰਾਇਆ ਹੈ।

Scroll to Top