Wimbledon

Wimbledon 2022: ਸਾਨੀਆ ਮਿਰਜ਼ਾ ਤੇ ਪਾਵਿਕ ਦੀ ਜੋੜੀ ਮਿਕਸਡ ਡਬਲਜ਼ ਦੇ ਸੈਮੀਫਾਈਨਲ ‘ਚ ਪਹੁੰਚੀ

ਚੰਡੀਗੜ੍ਹ 05 ਜੁਲਾਈ 2022: (Wimbledon 2022) ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਅਤੇ ਆਪਣੀ ਸਾਥੀ ਮੇਟ ਪਾਵਿਕ  (Mate Pavic) ਵਿੰਬਲਡਨ ਦੇ ਸੈਮੀਫਾਈਨਲ ‘ਚ ਪਹੁੰਚ ਗਈਆਂ ਹਨ |ਸਾਨੀਆ ਤੇ ਪਾਵਿਕ ਦੀ ਜੋੜੀ ਨੇ ਮਿਕਸਡ ਡਬਲਜ਼ ਮੁਕਾਬਲੇ ‘ਚ ਗੈਬਰੀਏਲਾ ਡਾਬ੍ਰੋਸਕੀ ਤੇ ਜਾਨ ਪੀਅਰਸ ਨੂੰ ਹਰਾ ਦਿੱਤਾ | ਮੈਚ ‘ਚ ਸਾਨੀਆ ਮਿਰਜ਼ਾ ਤੇ ਮੇਟ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਸੋਮਵਾਰ ਰਾਤ ਕੁਆਰਟਰ ਫਾਈਨਲ ‘ਚ ਕੈਨੇਡਾ ਤੇ ਆਸਟਰੇਲੀਆ ਦੀ ਜੋੜੀ ਨੂੰ ਇਕ ਘੰਟੇ ਤੇ 41 ਮਿੰਟ ‘ਚ 6-4, 3-6, 7-5 ਨਾਲ ਹਰਾਇਆ।

ਸਾਨੀਆ ਤੇ ਪਾਵਿਕ ਦੀ ਜੋੜੀ ਸੈਮੀਫਾਈਨਲ ‘ਚ ਰਾਬਰਟ ਫਰਾਹ ਤੇ ਯੇਲੇਨਾ ਓਸਟੋਪੇਂਕੋ ਦੀ 7ਵਾਂ ਦਰਜਾ ਪ੍ਰਾਪਤ ਜੋੜੀ ਤੇ ਨੀਲ ਸਕੁਪਸੀ ਤੇ ਡਿਜ਼ਾਇਰ ਕ੍ਰਾਵਿਕ ਦੀ ਦੂਜਾ ਦਰਜਾ ਪ੍ਰਪਤ ਜੋੜੀ ਦੇ ਦਰਮਿਆਨ ਹੋਣ ਵਾਲੇ ਕੁਆਰਟਰ ਫਾਈਨਲ ਦੇ ਜੇਤੂ ਨਾਲ ਭਿੜੇਗੀ।ਇਸਤੋਂ ਪਹਿਲਾਂ ਸਾਨੀਆ ਇਸ ਤੋਂ ਪਹਿਲਾਂ 2011, 2013 ਤੇ 2015 ‘ਚ ਕੁਆਰਟਰ ਫਾਈਨਲ ‘ਚ ਪਹੁੰਚੀ ਸੀ। ਪਰ ਮਿਕਸਡ ਡਬਲਜ਼ ਗ੍ਰੈਂਡਸਲੈਮ ‘ਚ ਸਾਨੀਆ ਸਿਰਫ਼ ਵਿੰਬਲਡਨ (Wimbledon) ਖ਼ਿਤਾਬ ਨਹੀਂ ਜਿੱਤ ਸਕੀ ਹੈ। ਜਿਕਰਯੋਗ ਹੈ ਕਿ 6 ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਪਹਿਲਾਂ ਹੀ ਸੈਸ਼ਨ ਦੇ ਅੰਤ ‘ਚ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੀ ਹੈ।

Scroll to Top