Site icon TheUnmute.com

Williams Suffering: ਸੁਨੀਤਾ ਵਿਲੀਅਮਜ਼ ਦਾ ਧਰਤੀ ‘ਤੇ ਵਾਪਸ ਨਾ ਆਉਣ ਦਾ ਛਲਕਿਆ ਦਰਦ

14 ਸਤੰਬਰ 2024:  ਭਾਰਤੀ-ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿਚ ਫਸੇ ਹੋਣ ਦਾ ਆਪਣਾ ਦਰਦ ਜ਼ਾਹਰ ਕੀਤਾ ਹੈ ਅਤੇ ਕਿਹਾ ਹੈ ਕਿ ਬੋਇੰਗ ਦਾ ਸਟਾਰਲਾਈਨਰ ਪੁਲਾੜ ਯਾਨ ਉਸ ਨੂੰ ਧਰਤੀ ‘ਤੇ ਵਾਪਸ ਲਿਆ ਸਕਦਾ ਸੀ। ਜ਼ਿਕਰਯੋਗ ਹੈ ਕਿ ਸਟਾਰਲਾਈਨਰ ਪਿਛਲੇ ਹਫਤੇ ਹੀ ਧਰਤੀ ‘ਤੇ ਪਰਤਿਆ ਸੀ। ਸੁਨੀਤਾ ਵਿਲੀਅਮਜ਼ ਨੇ ਕਿਹਾ ਹੈ ਕਿ ਜੇਕਰ ਹੋਰ ਸਮਾਂ ਹੁੰਦਾ ਤਾਂ ਉਹ ਵੀ ਸਟਾਰਲਾਈਨਰ ਰਾਹੀਂ ਧਰਤੀ ‘ਤੇ ਪਰਤ ਸਕਦੇ ਸਨ। ਫਿਲਹਾਲ ਸੁਨੀਤਾ ਵਿਲੀਅਮਸ ਅਤੇ ਬੈਰੀ ਵਿਲਮੋਰ ਅਗਲੇ ਸਾਲ ਫਰਵਰੀ ‘ਚ ਧਰਤੀ ‘ਤੇ ਵਾਪਸ ਆ ਸਕਦੇ ਹਨ।

ਸੁਨੀਤਾ ਵਿਲੀਅਮਜ਼ ਨੇ ਕਿਹਾ- ਅਸੀਂ ਸਟਾਰਲਾਈਨਰ ਦੁਆਰਾ ਵਾਪਸ ਆ ਸਕਦੇ ਸੀ, 5 ਜੂਨ ਨੂੰ ਆਪਣੇ ਪਹਿਲੇ ਚਾਲਕ ਦਲ ਦੇ ਮਿਸ਼ਨ ‘ਤੇ ਪੁਲਾੜ ਲਈ ਉਡਾਣ ਭਰੀ ਸੀ। ਸੁਨੀਤਾ ਵਿਲੀਅਮਜ਼ ਅਤੇ ਬੈਰੀ ਵਿਲਮੋਰ ਇਸ ਵਾਹਨ ਨਾਲ ਅੰਤਰਰਾਸ਼ਟਰੀ ਪੁਲਾੜ ਲਈ ਰਵਾਨਾ ਹੋਏ। ਦੋਵਾਂ ਨੇ ਮਿਸ਼ਨ ਨੂੰ ਪੂਰਾ ਕਰਨ ਤੋਂ ਅੱਠ ਦਿਨਾਂ ਬਾਅਦ ਧਰਤੀ ‘ਤੇ ਵਾਪਸ ਆਉਣਾ ਸੀ, ਪਰ ਸਟਾਰਲਾਈਨਰ ਪੁਲਾੜ ਯਾਨ ਵਿੱਚ ਤਕਨੀਕੀ ਖਰਾਬੀ ਕਾਰਨ ਸਟਾਰਲਾਈਨਰ ਤੋਂ ਦੋਵਾਂ ਪੁਲਾੜ ਯਾਤਰੀਆਂ ਦੀ ਵਾਪਸੀ ਮੁਲਤਵੀ ਕਰ ਦਿੱਤੀ ਗਈ। ਜਿਸ ਕਾਰਨ ਦੋਵੇਂ ਪੁਲਾੜ ਯਾਤਰੀ ਪਿਛਲੇ ਕਈ ਮਹੀਨਿਆਂ ਤੋਂ ਪੁਲਾੜ ਦੇ ਵਿੱਚ ‘ਤੇ ਫਸੇ ਹੋਏ ਹਨ। ਹੁਣ ਸ਼ੁੱਕਰਵਾਰ ਨੂੰ ਸੁਨੀਤਾ ਵਿਲੀਅਮਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਅਸੀਂ ਸਟਾਰਲਾਈਨਰ ਦੁਆਰਾ ਵਾਪਸ ਆ ਸਕਦੇ ਸੀ, ਪਰ ਸਾਡੇ ਕੋਲ ਪੁਲਾੜ ਯਾਨ ਦੀ ਤਕਨੀਕੀ ਖਰਾਬੀ ਨੂੰ ਠੀਕ ਕਰਨ ਦਾ ਸਮਾਂ ਨਹੀਂ ਸੀ। ਹਾਲਾਂਕਿ, ਹੁਣ ਸਾਨੂੰ ਇਸ ਬਾਰੇ ਸੋਚਣਾ ਛੱਡ ਦੇਣਾ ਚਾਹੀਦਾ ਹੈ ਅਤੇ ਅਗਲਾ ਮੌਕਾ ਦੇਖਣਾ ਚਾਹੀਦਾ ਹੈ।

Exit mobile version