Site icon TheUnmute.com

ਕੀ ਊਧਵ ਠਾਕਰੇ NDA ‘ਚ ਸ਼ਾਮਲ ਹੋਣਗੇ ਜਾਂ ਇੰਡੀਆ ਗਠਜੋੜ ਨਾਲ ਰਹਿਣਗੇ? NCP ਆਗੂ ਨੇ ਖੋਲ੍ਹਿਆ ਰਾਜ਼

Uddhav Thackeray

ਚੰਡੀਗੜ੍ਹ, 06 ਜੂਨ 2024: ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਊਧਵ ਠਾਕਰੇ ਧੜੇ ਨੇ ਸਾਫ਼ ਕਰ ਦਿੱਤਾ ਕਿ ਉਹ ਐਨਡੀਏ ਵਿੱਚ ਸ਼ਾਮਲ ਨਹੀਂ ਹੋਵੇਗਾ। ਮਹਾਰਾਸ਼ਟਰ ਐਨਸੀਪੀ (ਸ਼ਰਦਚੰਦਰ ਪਵਾਰ) ਦੇ ਪ੍ਰਧਾਨ ਜਯੰਤ ਪਾਟਿਲ ਨੇ ਵੀਰਵਾਰ ਨੂੰ ਕਿਹਾ ਕਿ ਮੁਖੀ ਊਧਵ ਠਾਕਰੇ (Uddhav Thackeray) ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਵਿੱਚ ਸ਼ਾਮਲ ਨਹੀਂ ਹੋਣਗੇ।

ਸ਼ਿਵ ਸੈਨਾ (UBT) ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਚੋਣਾਂ ਵਿੱਚ ਮਹਾਰਾਸ਼ਟਰ ਵਿੱਚ ਨੌਂ ਲੋਕ ਸਭਾ ਸੀਟਾਂ ਜਿੱਤੀਆਂ | ਜਦਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਇਸ ਦੇ ਵਿਰੋਧੀ ਧੜੇ ਨੇ ਸੱਤ ਸੀਟਾਂ ਜਿੱਤੀਆਂ ਹਨ। ਜਯੰਤ ਪਾਟਿਲ ਨੇ ਕਿਹਾ ਕਿ ਉਹ ਠਾਕਰੇ ਨੂੰ ਮਿਲੇ ਅਤੇ ਮਹਾ ਵਿਕਾਸ ਅਗਾੜੀ (ਐਮਵੀਏ) ਦੀ ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਵਿੱਚ ਸਫਲਤਾ ਲਈ ਵਧਾਈ ਦਿੱਤੀ, ਜਿੱਥੇ ਵਿਰੋਧੀ ਧੜੇ ਨੇ 48 ਵਿੱਚੋਂ 30 ਸੀਟਾਂ ਜਿੱਤੀਆਂ।

ਜਦੋਂ ਉਨ੍ਹਾਂ ਨੂੰ ਅਟਕਲਾਂ ਬਾਰੇ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਪਾਰਟੀ ਐਨਡੀਏ ਵਿੱਚ ਸ਼ਾਮਲ ਹੋਵੇਗੀ? ਇਸ ‘ਤੇ ਪਾਟਿਲ ਨੇ ਕਿਹਾ ਕਿ ਦਲ ਬਦਲਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਐਨ.ਸੀ.ਪੀ (SP), ਸ਼ਿਵ ਸੈਨਾ (UBT) ਅਤੇ ਕਾਂਗਰਸ ਐਮਵੀਏ ਦੇ ਹਿੱਸੇ ਹਨ, ਜੋ ਕਿ ਇੱਕ ਰਾਜ ਪੱਧਰੀ ਗਠਜੋੜ ਹੈ ਅਤੇ ਉਹ ਵੀ ਇੰਡੀਆ ਗਠਜੋੜ ਦਾ ਹਿੱਸਾ ਹਨ। ਮਹਾਰਾਸ਼ਟਰ ਵਿੱਚ ਅਕਤੂਬਰ 2024 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

Exit mobile version