Champions Trophy

Champions Trophy 2025: ਕੀ ਭਾਰਤ ਤੋਂ ਬਿਨਾਂ ਨਹੀਂ ਹੋਵੇਗੀ ਚੈਂਪੀਅਨਸ ਟਰਾਫੀ ?

ਚੰਡੀਗੜ੍ਹ, 11 ਨਵੰਬਰ 2024: ਭਾਰਤੀ ਟੀਮ ਅਗਲੇ ਸਾਲ ਹੋਣ ਵਾਲੇ ਚੈਂਪੀਅਨਜ਼ ਟਰਾਫੀ ਟੂਰਨਮੈਂਟ 2025 (Champions Trophy 2025) ਲਈ ਪਾਕਿਸਤਾਨ ਨਾਂ ਜਾਣ ‘ਤੇ ਪਾਕਿਸਤਾਨ ਕ੍ਰਿਕਟ ਬੋਰਡ ਲਈ ਹੁਣ ਮੇਜ਼ਬਾਨੀ ਹੱਥੋਂ ਜਾ ਸਕਦੀ ਹੈ ਜਾਂ ਫਿਰ ਇਹ ਟੂਰਨਮੈਂਟ ਹਾਈਬ੍ਰਿਡ ਜਰੀਏ ਹੋਵੇਗਾ | ਇਸ ਦੌਰਾਨ ਭਾਰਤ ਕ੍ਰਿਕਟ ਬੋਰਡ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਇਸ ਟੂਰਨਮੈਂਟ ਨੂੰ ਲੈ ਕੇ ਆਹਮੋ-ਸਾਹਮਣੇ ਹਨ |

ਬੀਸੀਸੀਆਈ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਸਾਫ਼ ਕਰ ਦਿੱਤਾ ਹੈ ਕਿ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ‘ਚ ਚੈਂਪੀਅਨਸ ਟਰਾਫੀ ਦਾ ਕੋਈ ਮੈਚ ਨਹੀਂ ਖੇਡੇਗੀ। ਇਸ ਦੌਰਾਨ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਦਾ ਦਾਅਵਾ ਹੈ ਕਿ ਭਾਰਤੀ ਟੀਮ ਤੋਂ ਬਿਨਾਂ ਚੈਂਪੀਅਨਸ ਟਰਾਫੀ ਨਹੀਂ ਹੋਵੇਗੀ।

ਆਕਾਸ਼ ਚੋਪੜਾ ਨੇ ਇਸ ਦਾ ਕਾਰਨ ਵੀ ਦੱਸਿਆ ਹੈ | ਆਕਾਸ਼ ਚੋਪੜਾ ਨੇ ਆਪਣੇ ਯੂ-ਟਿਊਬ ਵੀਡੀਓ ‘ਚ ਦਾਅਵਾ ਕੀਤਾ ਕਿ ਜੇਕਰ ਭਾਰਤ ਇਸ ਚੈਂਪੀਅਨਜ਼ ਟਰਾਫੀ ਟੂਰਨਾਮੈਂਟ (Champions Trophy 2025) ‘ਚ ਹਿੱਸਾ ਨਹੀਂ ਲੈਂਦਾ ਤਾਂ ਇਸ ਨਾਲ ਆਈਸੀਸੀ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਪੀਸੀਬੀ ਵੀ ਇਸ ਦਾ ਸ਼ਿਕਾਰ ਹੋ ਜਾਵੇਗਾ।

ਚੈਂਪੀਅਨਸ ਟਰਾਫੀ ਦੇ ਮੁੱਦੇ ‘ਤੇ ਆਕਾਸ਼ ਚੋਪੜਾ ਨੇ ਸਾਫ਼-ਸਾਫ਼ ਦੱਸਿਆ ਕਿ ਭਾਰਤੀ ਟੀਮ ਦੇ ਬਿਨਾਂ ਚੈਂਪੀਅਨਸ ਟਰਾਫੀ ਹੋਣਾ ਅਸੰਭਵ ਕਿਉਂ ਹੈ। ਆਕਾਸ਼ ਚੋਪੜਾ ਨੇ ਕਿਹਾ, ‘ਪਾਕਿਸਤਾਨ ਨਾ ਜਾਣ ਦਾ ਫੈਸਲਾ ਬੀਸੀਸੀਆਈ ਦਾ ਨਹੀਂ, ਸਰਕਾਰ ਦਾ ਹੁੰਦਾ ਹੈ। ਇਹ ਇੱਕ ਆਈਸੀਸੀ ਈਵੈਂਟ ਹੈ।

ਉਨ੍ਹਾਂ ਕਿਹਾ ਕਿ ਪ੍ਰਸਾਰਕ ਭੁਗਤਾਨ ਕਰਦੇ ਹਨ, ਤੁਹਾਨੂੰ ਪੈਸੇ ਤਾਂ ਹੀ ਮਿਲਣਗੇ ਜੇਕਰ ਭਾਰਤ ਉੱਥੇ ਖੇਡੇਗਾ। ਜੇਕਰ ਨਹੀਂ ਖੇਡੇ, ਤੁਹਾਨੂੰ ਪੈਸੇ ਨਹੀਂ ਮਿਲਣਗੇ। ਇਸ ਨਾਲ ICC ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।

Read More: ਜੇਕਰ ਪਾਕਿਸਤਾਨ ਤੋਂ ਚੈਂਪੀਅਨਜ਼ ਟਰਾਫੀ ਦੀ ਮੇਜਬਾਨੀ ਖੋਹੀ ਤਾਂ ਨਹੀਂ ਲਵਾਂਗੇ ਟੂਰਨਮੈਂਟ ‘ਚ ਹਿੱਸਾ: PCB

ਉਨ੍ਹਾਂ ਕਿਹਾ ਕਿ ਪਾਕਿਸਤਾਨ ਕੋਲ ਇਹ ਸਹੂਲਤ ਨਹੀਂ ਹੈ। ਭਾਰਤ ਤੋਂ ਬਿਨਾਂ ਚੈਂਪੀਅਨਸ ਟਰਾਫੀ ਨਹੀਂ ਹੋ ਸਕਦੀ। ਇਹ ਪਾਕਿਸਤਾਨ ਨੂੰ ਵੀ ਅੰਦਰੋਂ ਪਤਾ ਹੈ ਉਹ ਸਿਰਫ ਲੋਕਾਂ ਨੂੰ ਬਹਿਲਾਉਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਬੀਸੀਸੀਆਈ ਵੱਲੋਂ ਚੈਂਪੀਅਨਜ਼ ਟਰਾਫੀ 2025 ਲਈ ਭਾਰਤੀ ਟੀਮ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਲਈ ਸਮੱਸਿਆ ਖੜੀ ਹੋ ਗਈ ਹੈ | ਇਸ ਦੌਰਾਨ ‘ਦਿ ਡਾਨ’ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਹਵਾਲੇ ਨਾਲ ਇਕ ਰਿਪੋਰਟ ਸਾਂਝੀ ਕੀਤੀ ਹੈ, ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੇਕਰ ਪਾਕਿਸਤਾਨ ਤੋਂ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਅਧਿਕਾਰ ਖੋਹ ਲਿਆ ਜਾਂਦਾ ਹੈ ਤਾਂ ਉਹ ਅਗਲੇ ਸਾਲ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ ਤੋਂ ਆਪਣਾ ਨਾਂ ਵਾਪਸ ਲੈ ਸਕਦਾ ਹੈ।

Scroll to Top