Site icon TheUnmute.com

ਕੀ ਡੀਜ਼ਲ ਵਾਹਨਾਂ ‘ਤੇ ਲੱਗੇਗਾ 10% ਵਾਧੂ ਟੈਕਸ ? ਨਿਤਿਨ ਗਡਕਰੀ ਨੇ ਦਿੱਤਾ ਸਪੱਸ਼ਟੀਕਰਨ

Nitin Gadkari

ਚੰਡੀਗੜ੍ਹ, 12 ਸਤੰਬਰ 2023: ਭਾਰਤ ‘ਚ ਡੀਜ਼ਲ ਇੰਜਣ ਵਾਲੀਆਂ ਗੱਡੀਆਂ ਨੂੰ ਖਰੀਦਣਾ ਜਲਦ ਹੀ ਮਹਿੰਗਾ ਹੋ ਸਕਦਾ ਹੈ। ਇਸ ‘ਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਵੱਲੋਂ ਅਹਿਮ ਬਿਆਨ ਦਿੱਤਾ ਗਿਆ ਹੈ |ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਮੰਗਲਵਾਰ ਨੂੰ ਦਿੱਲੀ ਵਿੱਚ ਸਿਆਮ ਦੁਆਰਾ ਕਰਵਾਏ ਗਏ ਇੱਕ ਸਮਾਗਮ ਵਿੱਚ ਪਹੁੰਚੇ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਹੈ। ਇਸ ਕਾਰਨ ਸਾਡੀ ਸਿਹਤ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੈਂ ਪਿਛਲੇ 8-10 ਦਿਨਾਂ ਤੋਂ ਇੱਕ ਪੱਤਰ ਤਿਆਰ ਕੀਤਾ ਹੈ, ਵਿੱਤ ਮੰਤਰੀ ਅੱਜ ਸ਼ਾਮ 5.30 ਵਜੇ ਮੀਟਿੰਗ ਲਈ ਮੇਰੇ ਘਰ ਆਉਣ ਵਾਲੇ ਹਨ, ਇਸ ਦੌਰਾਨ ਉਨ੍ਹਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਭਵਿੱਖ ‘ਚ ਡੀਜ਼ਲ ‘ਤੇ ਚੱਲਣ ਵਾਲੇ ਸਾਰੇ ਵਾਹਨਾਂ ‘ਤੇ ਵਾਧੂ 10 ਫੀਸਦੀ ਜੀ.ਐੱਸ.ਟੀ. ਲਗਾਇਆ ਜਾਵੇ |

ਉਨ੍ਹਾਂ (Nitin Gadkari) ਕਿਹਾ ਕਿ ਡੀਜ਼ਲ ਵਰਗੇ ਖਤਰਨਾਕ ਈਂਧਨ ਕਾਰਨ ਵਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਅਤੇ 2070 ਤੱਕ ਕਾਰਬਨ ਨੈੱਟ ਜ਼ੀਰੋ ਦੀ ਵਚਨਬੱਧਤਾ ਨੂੰ ਪ੍ਰਾਪਤ ਕਰਨ ਅਤੇ ਆਟੋਮੋਬਾਈਲਜ਼ ਦੇ ਤੇਜ਼ੀ ਨਾਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਰਗਰਮੀ ਨਾਲ ਸਾਫ਼ ਅਤੇ ਹਰੇ ਬਦਲਵੇਂ ਈਂਧਨ ਵੱਲ ਵਧੀਏ ਅਤੇ ਅਪਣਾਈਏ। ਇਹ ਈਂਧਨ ਆਯਾਤ ਈਂਧਨ ਦੇ ਬਦਲ ਹੋਣਗੇ, ਲਾਗਤ ਪ੍ਰਭਾਵਸ਼ਾਲੀ ਹੋਣਗੇ, ਸਵਦੇਸ਼ੀ ਹੋਣਗੇ ਅਤੇ ਪ੍ਰਦੂਸ਼ਣ ਮੁਕਤ ਹੋਣਗੇ।

 

Exit mobile version