ਚੰਡੀਗੜ੍ਹ, 08 ਅਗਸਤ 2023: ਮਿਸ਼ਨ ਇੰਦਰ ਧਨੁਸ਼ -5 (Mission Indra Dhanush-5) ਦੇ ਪਹਿਲੇ ਪੜਾਅ ‘ਚ ਸੱਤ ਤੋਂ ਬਾਰਾਂ ਅਗਸਤ, 2023 ਤੱਕ ਦਿੱਲੀ ‘ਚ ਖਾਸ ਟੀਕਾਕਰਣ ਅਭਿਆਨ ਚਲਾਇਆ ਜਾ ਰਿਹਾ ਹੈ | ਦੇਸ਼ ਨੂੰ ਖਸਰਾ ਤੇ ਰੁਬੇਲਾ ਤੋਂ ਮੁਕਤ ਕਰਨ ਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਇਹ ਅਭਿਆਨ ਇੱਕ ਕੋਸ਼ਿਸ਼ ਹੈ ।
ਇਸ ਦੌਰਾਨ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਨ ਜ਼ਰੂਰੀ ਕੀਤਾ ਜਾਵੇਗਾ, ਜਿਹਨਾਂ ਦਾ ਕਿਸੇ ਕਾਰਨ ਕੋਈ ਟੀਕਾ ਰਹਿ ਗਿਆ ਹੈ | ਸੱਤ ਤੋਂ ਬਾਰਾਂ ਅਗਸਤ 2023 ਤੱਕ ਸਾਰੇ ਸਰਕਾਰੀ ਸਿਹਤ ਕੇਂਦਰਾਂ ‘ਤੇ ਤੁਹਾਡੇ ਇਲਾਕੇ ਦੀਆਂ ਵੱਖ- ਵੱਖ ਥਾਵਾਂ ‘ਤੇ ਵਿਸ਼ੇਸ਼ ਟੀਕਾਕਰਨ ਕੈਂਪ ਰੱਖਿਆ ਜਾਵੇਗਾ ।
ਤੁਹਾਡੇ ਬੱਚਿਆਂ ਨੂੰ ਸਾਰੇ ਟੀਕੇ ਲੱਗੇ ਹਨ ਜਾਂ ਨਹੀਂ ਤੇ ਟੀਕਾਕਰਨ ਕੈਂਪ ਦੀ ਜਾਣਕਾਰੀ ਦੇ ਲਈ ਆਪਣੇ ਇਲਾਕੇ ਦੀ ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰ ਨਾਲ ਸੰਪਰਕ ਕਰੋ । ਏ.ਐੱਨ. ਐੱਮ ਤੇ ਆਸ਼ਾ ਵਰਕਰ ਦੀ ਮੱਦਦ ਨਾਲ ਤੁਸੀਂ U-WIN ਐੱਪ ‘ਤੇ ਟੀਕਾਕਰਨ ਦੇ ਲਈ ਰਿਜ਼ਸਟਰੇਸ਼ਨ ਕਰਵਾ ਸਕਦੇ ਹੋ । ਮਿਸ਼ਨ ਇੰਦਰ ਧਨੁੱਸ਼ -5 ਦਾ ਲਾਭ ਉਠਾਓ ਤੇ ਮੁਫਤ ਸੰਪੂਰਨ ਟੀਕਾਕਰਨ ਕਰਵਾਓ । ਪਰਿਵਾਰ ਕਲਿਆਣ ਨਿਦੇਸ਼ਾਲਯ, ਦਿੱਲੀ ਸਰਕਾਰ ਦੁਆਰਾ ਲੋਕ ਹਿੱਤ ‘ਚ ਜਾਰੀ ।