Site icon TheUnmute.com

ਅਮਰੀਕੀ ਸੁਪਰੀਮ ਕੋਰਟ ਲਈ ਪਹਿਲੀ ਕਾਲੀ ਮਹਿਲਾ ਜੱਜ ਦੀ ਹੋਵੇਗੀ ਨਿਯੁਕਤੀ :ਜੋਅ ਬਿਡੇਨ

Joe biden

ਚੰਡੀਗੜ੍ਹ 28 ਜਨਵਰੀ 2022: ਅਮਰੀਕੀ (USA)ਰਾਸ਼ਟਰਪਤੀ ਜੋਅ ਬਿਡੇਨ (Joe Biden) ਨੇ ਵੀਰਵਾਰ ਨੂੰ ਦਿੱਤੇ ਇੱਕ ਬਿਆਨ ‘ਚ ਕਿਹਾ ਕਿ ਉਹ ਫਰਵਰੀ ਦੇ ਅੰਤ ਤੱਕ ਅਮਰੀਕੀ ਸੁਪਰੀਮ ਕੋਰਟ (US Supreme Court) ਲਈ ਪਹਿਲੀ ਕਾਲੀ ਮਹਿਲਾ ਜੱਜ ਦੀ ਨਿਯੁਕਤੀ ਕਰਨਗੇ। ਬਿਡੇਨ ਨੇ ਇਹ ਐਲਾਨ ਵ੍ਹਾਈਟ ਹਾਊਸ ‘ਚ ਇੱਕ ਸਮਾਗਮ ਦੌਰਾਨ ਕੀਤਾ।ਇਸ ਦੌਰਾਨ ਜੋਅ ਬਿਡੇਨ (Joe Biden) ਨੇ ਸੇਵਾਮੁਕਤ ਜੱਜ ਸਟੀਫਨ ਬ੍ਰੇਅਰ (Stephen Brayer) ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਥਾਂ ਲੈਣ ਲਈ ਖੋਜ ਸ਼ੁਰੂ ਕੀਤੀ ਗਈ ਸੀ। ਬਿਡੇਨ ਨੇ ਵਾਅਦਾ ਕੀਤਾ ਕਿ ਬ੍ਰੇਅਰ ਨੂੰ ਜੱਜ ਵਜੋਂ ਇੱਕ ਯੋਗ ਵਿਅਕਤੀ ਦੁਆਰਾ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸੰਭਾਵੀ ਉਮੀਦਵਾਰ ਦਾ ਅਧਿਐਨ ਕਰ ਰਹੇ ਹਨ।

ਇਸਦੇ ਨਾਲ ਹੀ ਜੋਅ ਬਿਡੇਨ ਨੇ ਕਿਹਾ ਕਿ ਮੈਂ ਫੈਸਲਾ ਕੀਤਾ ਹੈ ਕਿ ਜਿਸ ਵਿਅਕਤੀ ਨੂੰ ਮੈਂ ਨਿਯੁਕਤ ਕਰਾਂਗਾ ਉਹ ਬੇਮਿਸਾਲ ਯੋਗਤਾ, ਚਰਿੱਤਰ ਅਤੇ ਇਮਾਨਦਾਰੀ ਵਾਲਾ ਵਿਅਕਤੀ ਹੋਵੇਗਾ। ਅਤੇ ਉਹ ਵਿਅਕਤੀ ਸੰਯੁਕਤ ਰਾਜ ਦੀ ਸੁਪਰੀਮ ਕੋਰਟ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਕਾਲੀ ਔਰਤ ਹੋਵੇਗੀ।”

Exit mobile version