Site icon TheUnmute.com

WI vs PNG: ਟੀ-20 ਕ੍ਰਿਕਟ ਵਿਸ਼ਵ ਕੱਪ ‘ਚ ਅੱਜ ਦੂਜੇ ਮੈਚ ‘ਚ ਵੈਸਟਇੰਡੀਜ਼ ਤੇ ਪਾਪੂਆ ਨਿਊ ਗਿਨੀ ਵਿਚਾਲੇ ਮੁਕਾਬਲਾ

T-20 World Cup 2024

ਚੰਡੀਗੜ੍ਹ, 2 ਜੂਨ, 2024: ਟੀ-20 ਕ੍ਰਿਕਟ ਵਿਸ਼ਵ ਕੱਪ 2024 (T-20 World Cup 2024) ਸ਼ੁਰੂ ਹੋ ਗਿਆ ਹੈ। ਦੂਜੇ ਮੈਚ ‘ਚ ਵੈਸਟਇੰਡੀਜ਼ ਅਤੇ ਪਾਪੂਆ ਨਿਊ ਗਿਨੀ ਆਹਮੋ-ਸਾਹਮਣੇ ਹੋਣਗੇ, ਇਹ ਮੈਚ ਗੁਆਨਾ ਦੇ ਪ੍ਰੋਵਿਡੈਂਸ ਇੰਟਰਨੈਸ਼ਨਲ ਸਟੇਡੀਅਮ ‘ਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ।

ਟੀ-20 ਵਿਸ਼ਵ ਕੱਪ 2024 (T-20 World Cup 2024) ਦੇ ਪਹਿਲੇ ਮੈਚ ਵਿੱਚ ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਡਲਾਸ ਦੇ ਗ੍ਰੈਂਡ ਪ੍ਰੇਰੀ ਕ੍ਰਿਕਟ ਸਟੇਡੀਅਮ ‘ਚ ਅਮਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੈਨੇਡਾ ਨੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ। ਜਵਾਬ ਵਿੱਚ ਅਮਰੀਕਾ ਨੇ 17.4 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

ਅਮਰੀਕਾ ਲਈ ਆਰੋਨ ਜੋਨਸ ਨੇ ਨਾਬਾਦ 94 ਦੌੜਾਂ ਬਣਾਈਆਂ। ਉਨ੍ਹਾਂ ਨੇ 17ਵੇਂ ਓਵਰ ਦੀ ਚੌਥੀ ਗੇਂਦ ‘ਤੇ ਛੱਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ। ਜੋਨਸ ਅਤੇ ਐਂਡਰੀਜ਼ ਗੌਸ ਵਿਚਾਲੇ ਤੀਜੇ ਵਿਕਟ ਲਈ 131 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਪ੍ਰਦਰਸ਼ਨ ਲਈ ਜੋਨਸ ਨੂੰ ਮੈਚ ਦਾ ਖਿਡਾਰੀ ਚੁਣਿਆ ਗਿਆ।

Exit mobile version