CSK ਦੇ ਸੀਈਓ

ਕਿਊਂ ਨਹੀਂ ਖਰੀਦੇ ਸੁਰੇਸ਼ ਰੈਨਾ, CSK ਦੇ ਸੀਈਓ ਕਾਸ਼ੀ ਵਿਸ਼ਵਨਾਥ ਨੇ ਦੱਸਿਆਂ ਕਾਰਨ

ਚੰਡੀਗੜ੍ਹ 16 ਫਰਵਰੀ 2022: IPL ਮੈਗਾ ਨਿਲਾਮੀ ‘ਚ ਸੁਰੇਸ਼ ਰੈਨਾ ਨੂੰ ਨਾ ਖਰੀਦਣ ‘ਤੇ ਦਰਸ਼ਕਾਂ ਅਤੇ ਕਈ ਦਿੱਗਜ ਖਿਡਾਰੀਆਂ ਨੂੰ ਨਿਰਾਸ਼ਾ ਹੋਈ | ਇਸ ਦੌਰਾਨ ਸੁਰੇਸ਼ ਰੈਨਾ ਨੂੰ ਨਾ ਖਰੀਦਣ ‘ਤੇ CSK ਦੇ ਸੀਈਓ ਕਾਸ਼ੀ ਵਿਸ਼ਵਨਾਥ ਨੇ ਕਿਹਾ ਕਿ ਅਸੀਂ ਰੈਨਾ ਨੂੰ ਰਣਨੀਤੀ ਦੇ ਤੌਰ ‘ਤੇ ਨਹੀਂ ਲਿਆ। CSK ਦੇ ਯੂਟਿਊਬ ਚੈਨਲ ‘ਤੇ, ਕਾਸ਼ੀ ਵਿਸ਼ਵਨਾਥ ਨੇ ਰੈਨਾ ਦੇ ਨਾ ਖਰੀਦੇ ਜਾਣ ‘ਤੇ ਆਪਣੀ ਰਾਏ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਰੈਨਾ ਦੀ ਗੈਰਹਾਜ਼ਰੀ ਨਿਰਾਸ਼ਾਜਨਕ ਹੈ, ਉਹ ਪਿਛਲੇ 12 ਸਾਲਾਂ ਤੋਂ ਟੀਮ ਦਾ ਅਹਿਮ ਹਿੱਸਾ ਰਿਹਾ ਹੈ। ਪਰ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਟੀਮ ਦੀ ਰਚਨਾ ਉਨ੍ਹਾਂ ਖਿਡਾਰੀਆਂ ਦੁਆਰਾ ਕੀਤੀ ਜਾਂਦੀ ਹੈ ਜੋ ਫਾਰਮ ‘ਚ ਰਹਿੰਦੇ ਹਨ। ਅਸੀਂ ਸੁਚੇਤ ਤੌਰ ‘ਤੇ ਰੈਨਾ ਨੂੰ ਟੀਮ ‘ਚ ਨਾ ਰੱਖਣ ਦਾ ਫੈਸਲਾ ਕੀਤਾ, ਉਹ ਸਾਡੇ ਟੀਮ ਢਾਂਚੇ ਨੂੰ ਪੂਰਾ ਨਹੀਂ ਕਰ ਸਕੇ।

Scroll to Top