Shiromani Akali Dal

ਸ਼੍ਰੋਮਣੀ ਅਕਾਲੀ ਦਲ ਤੋਂ ਨਾਤਾ ਕਿਉਂ ਟੁੱਟ ਰਿਹਾ ਹੈ ? ਪੰਜਾਬ ਦੇ ਅਕਾਲੀ ਦੀ ਵੇਦਨਾ

ਚੰਡੀਗੜ੍ਹ 15 ਜੁਲਾਈ 2022: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਬਿਆਨ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਥਕ ਪਾਰਟੀ ਹੈ | ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਬਿਆਨ ‘ਤੇ ਅਕਾਲੀ ਦਲ ਦੇ ਲੀਡਰ ਅਮਨਦੀਪ ਸਿੰਘ ਖ਼ਾਲਸਾ ਨੇ ਇਤਰਾਜ ਜਤਾਇਆ ਹੈ | ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੰਦਿਆਂ ਫੇਸਬੁੱਕ ਦੇ ਪੋਸਟ ਸਾਂਝੀਂ ਕੀਤੀ ਅਤੇ ਲਿਖਿਆ ਕਿ ਮੈਂ ਅਕਾਲੀ ਦਲ ਬਾਦਲ ਤੋ ਹਰ ਤਰਾਂ ਦਾ ਨਾਤਾ ਤੋੜਦੇ ਹੋਏ ਅਸਤੀਫ਼ਾ ਦਿੰਦਾ ਹਾਂ ਕਿਉਂਕਿ ਪੰਥ ਦਾ ਮਿਹਣਾ ਲੈ ਕਿ ਨੀ ਮਰਨਾ ਚਾਹੀਦਾ |

ਉਨ੍ਹਾਂ ਕਿਹਾ ਕਿ ਮੈ ਸ੍ਰੋਮਣੀ ਅਕਾਲੀ ਦਲ ਨਾਲ ਤੀਜੀ ਪੀੜੀ ਤੋਂ ਤੁਰੇ ਆ ਰਹੇ ਅਕਾਲੀ ਸੀ ਹਾਂ ਤੇ ਰਹਾਂਗੇ, ਹਾਂ ਇਨ੍ਹਾਂ ਜ਼ਰੂਰ ਆ ਕਿ ਸਮੇਂ ਦੇ ਅਕਾਲੀ ਪ੍ਰਧਾਨ ਸਾਹਿਬ ਨਾਲ ਜਿੰਨਾ ਫੈਸਲਿਆ ਤੇ ਮੇਰਾ ਰੋਸਾ ਸ਼ਾਇਦ ਉਹ ਸੱਚੇ ਅਕਾਲੀ ਤੇ ਪੰਥ ਪ੍ਰਸਤ ਸਿੱਖ ਦਾ ਹੈ ਤੇ ਰਹੇਗਾ |ਉਨ੍ਹਾਂ ਕਿਹਾ ਕਿ ਮੇਰਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਪਰ ਇਖਲਾਕੀ ਤੌਰ ਤੇ ਮੈ ਹਮੇਸਾ ਗ੍ਰੰਥ ਤੇ ਪੰਥ ਦੀ ਤਰਜਮਾਨੀ ਕੀਤੀ ਆ ਜਦੋ ਬੇਅਦਬੀਆਂ ਹੋਇਆ ਮੈ ਸਮੁੱਚੀ ਕੌਮ ਦੇ ਨਾਲ ਪਰਿਵਾਰ ਸਮੇਤ ਧਰਨਿਆਂ ਤੇ ਬੈਠਿਆ ਮੈਨੂੰ ਮਾਣ ਹੈ | ਇਸ ਗੱਲ ਲਈ ਹਾਲਾਕਿ ਮੇਰੇ ਹਲਕੇ ਦੇ ਸਿਰਮੌਰ ਲੀਡਰ ਸਹਿਬਾਨ ਮੇਰੇ ਨਾਲ ਆਖਰੀ ਸਮੇ ਤੱਕ ਗੁੱਸੇ ਰਹੇ |

ਮੇਰੇ ਜੋ ਪਾਰਟੀ ਨੂੰ ਸਵਾਲ ਸਨ ਜੋ ਪਹਿਲਾ ਪਾਰਟੀ ਦੇ ਅੰਦਰ ਜਦੋਂ ਕੋਈ ਅਸਰ ਨਾ ਹੋਇਆ ਤਾਂ ਖੁੱਲ ਕਿ ਬੋਲਣਾ ਪਿਆ ਸਾਡੀ ਹੋਸ਼ ‘ਚ ਚੌੜ ਸਿਧਵਾ ‘ਚ ਨੌਜਵਾਨ ਸ਼ਹੀਦ ਹੋਇਆ ਸਰਕਾਰ ਪੰਥਕ ਲੁਧਿਆਣੇ ਆਸੂਤੋਛ ਬਈਏ ਦੇ ਕੂੜ ਪ੍ਰਚਾਰ ਰੋਕਣ ਗਏ ਭਾਈ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋਇਆ ਸਰਕਾਰ ਪੰਥਕ ,ਕਮਲਜੀਤ ਸਿੰਘ ਸੁਨਾਮ ਸ਼ਹੀਦ ਹੋਇਆ ਸਰਕਾਰ ਪੰਥਕ, ਜਲੰਧਰ ਚ ਡੇਰਾ ਬੱਲਾ ਦੇ ਆਖੌਤੀ ਸਾਧ ਦਾ ਵਿਆਨਾ ‘ਚ ਸੋਧਾਂ ਲਾਇਆ ਪੂਰਾ ਜਲੰਧਰ ਸਾੜ ਕਿ ਰੱਖ ਦਿੱਤਾ, ਇਕ ਗੋਲੀ ਨੀ ਚੱਲੀ ਉਸ ਡੇਰੇ ਦਾ ਮੇਨ ਸੇਠ ਸੱਤਪਾਲ ਜਿਸ ਨੇ ਡੇਰਾ ਬੱਲਾ ਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਚੁੱਕ ਕਿ ਵਗਾਹ ਮਾਰਿਆ | ਤੁਸੀ ਉਸੇ ਸੇਠ ਨੂੰ ਇਨਾਮ ‘ਚ ਪੰਥਕ ਸਰਕਾਰ ਵੱਲੋਂ ਟਿੱਕਟ ਦਿੱਤੀ |

ਆਖੀਰ ‘ਚ ਗੁਰੂ ਸਾਹਿਬਾਨ ਦੇ ਸਰੂਪ ਚੋਰੀ ਹੋਏ ਸਰਸੇ ਵਾਲਿਆਂ ਦੇ ਸਰੇਆਮ ਕੰਧਾਂ ਤੇ ਪੋਸਟਰ ਲਾ ਕਿ ਲਲਕਾਰਿਆ ਤੁਹਾਡਾ ਗੁਰੂ ਸਾਡੇ ਕੋਲ ਆ ਅਸੀਂ ਗਲੀਆਂ ‘ਚ ਖਿਲਾਰਾਂਗੇ | ਪੁਲਿਸ ਨੇ ਜਾਂਚ ਸੁਰੂ ਕੀਤੀ ਡੇਰਾ ਪ੍ਰੇਮੀ ਗੁਰਦੇਵ ਸਿਉ ਬੁਰਜ ਜਵਾਹਰ ਸਿੰਘ ਵਾਲਾ ਸਮੇਤ ਆਰੋਪੀ ਫੜੇ ਗਏ | ਗ੍ਰਹਿ ਵਿਭਾਗ ਮੌਜੂਦਾ ਪ੍ਰਧਾਨ ਸਾਹਿਬ ਕੋਲ ਤੇ ਪੁਲਿਸ ਤੇ ਪ੍ਰੈਸਰ ਪਾ ਆਰੋਪੀ ਛੁਡਾ ਲਏ ਤੇ ਰਾਤ ਨੂੰ ਪ੍ਰੇਮੀ ਮਾਰ ਦਿੱਤਾ |

ਕੀੜੀ ਤੁਰੀ ਜਾਂਦੀ ਆਲ਼ੀ ਸਰਕਾਰ ਸੁੱਤੀ ਰਹੀ ਛੇ ਮਹੀਨੇ ਪੰਥਕ ਸਰਕਾਰ ਚ ਕੁੱਲ ਖੁਦਾਈ ਦੇ ਰਹਿਬਰ ਨੂੰ ਨੋਚ ਨੋਚ ਅੰਗ ਪਾੜ ਕਿ ਸੜਕਾਂ ਤੇ ਮਿੱਟੀ ‘ਚ ਮਿਲਾਏ ਕੋਈ ਦੋਸ਼ੀ ਨੀ ਫੜਿਆ | ਇਹ ਸਭ ਜਾਣਦੇ ਆ ਤੁਸੀ ਬੇਅਦਬੀਆਂ ਕੀਤੀਆ ਨਹੀਂ ਪਰ ਸਮੁੱਚਾ ਪੰਥ ਇਹ ਵੀ ਜਾਣਦਾ ਕਿ ਤੁਸੀ ਸੌਧਾ ਸਾਧ ਨੂੰ ਬਚਾਇਆ ਉਹਦੇ ਪ੍ਰੇਮੀਆਂ ਨੂੰ ਬਚਾਇਆ |

ਉਸ ਕੰਜਰ ਨੇ ਦਸਮ ਪਾਤਿਸਾਹ ਦੀ ਤਰਜ਼ ਤੇ ਪੰਜ ਪਿਆਰਿਆਂ ਦੀ ਜਗਾ ਸੰਤ ਸਿਤਾਰੇ ਬਣਾਏ ਅੰਮ੍ਰਿਤ ਦੀ ਨਕਲ ‘ਚ ਰੂੰਹ ਏ ਜਾਮ ਬਣਾਇਆ ਸਿੰਘ ਕੌਰ ਦੀ ਜਗਾ ਇੰਸਾ ਲਾਇਆ ਤੇ ਪੰਥਕ ਸਰਕਾਰ ਨੇ ਚਲਾਨ ਈ ਨੀ ਪੇਸ਼ ਹੋਣ ਦਿੱਤਾ ਤੇ ਸੌਦਾ ਸਾਧ ਬਰੀ ਹੋਇਆ |ਉਸਤੋ ਵੀ ਅਗਾਂਹ ਤੁਸੀ ਅਕਾਲ ਤਖਤ ਸਾਹਿਬ ਦੀ ਮਹਾਨ ਪਦਵੀ ਜੱਥੇਦਾਰ ਸਾਹਿਬਾਨਾਂ ਨੂੰ ਚੰਡੀਗੜ ਬੁਲਾ ਹੁਕਮ ਦਿੱਤੇ ਕਿ ਘਰ ਬੈਠੇ ਸਾਧ ਨੂੰ ਮਾਫ਼ੀ ਦਿੱਤੀ ਕੀ ਤੁਸੀ ਦਸਮ ਪਾਤਿਸਾਹ ਦੇ ਸ਼ਰੀਕ ਨੀ ਬਣੇ |

ਉਨ੍ਹਾਂ ਕਿਹਾ ਕਿ ਮਾਫ਼ੀ ਗਲਤੀ ਦੀ ਹੁੰਦੀ ਗੁਨਾਹਾ ਦੀ ਨਹੀਂ ਚਾਹੀਦਾ ਤਾਂ ਇਹ ਵੀ ਸੀ ਕਿ ਸੁਖਬੀਰ ਸਿੰਘ ਬਾਦਲ ਗੱਲ ‘ਚ ਪੱਲੂ ਪਾ ਅਕਾਲ ਤਖਤ ਸਾਹਿਬ ਪੇਸ਼ ਹੁੰਦਾ ਕੌਮ ਤੋਂ ਮਾਫ਼ੀ ਮੰਗਦਾ, ਪਰ ਅੱਤ ਤੇ ਖੁੱਦਾ ਦਾ ਵੈਰ ਹੁੰਦਾ | ਸੋ ਗੱਲਾ ਕਰਨ ਨੂੰ ਬਹੁਤ ਕੁਛ ਆ ਹੁਣ ਪੰਥ ਨੇ ਸਜਾ ਤੇ ਸਜ਼ਾਵਾਂ ਦਿੱਤੀਆਂ ਤੇ ਅਗਾਂਹ ਵੀ ਜਾਰੀ ਰਹੇਗਾ, ਪੰਥ ਦਾ ਮਿਹਣਾ ਲੈ ਨੀ ਮਰਨਾ ਚਾਹੀਦਾ |

Scroll to Top