July 9, 2024 1:56 am
raghav-chadha

ਜਿਸ ਵਿਅਕਤੀ ਨੇ ਆਪਣਾ ਰਾਜਨੀਤਿਕ ਸਫ਼ਰ ਮਿੱਟੀ ‘ਚ ਰੋਲਣਾ, ਬੀਜੇਪੀ ‘ਚ ਹੋਵੇ ਸ਼ਾਮਲ : ਰਾਘਵ ਚੱਢਾ

ਅੰਮ੍ਰਿਤਸਰ 20 ਨਵੰਬਰ 2021 : ਦਿੱਲੀ ਵਿੱਚ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਗਿਆ ਜਿਸ ਵਿੱਚ ਕਿ ਦਿੱਲੀ ਤੋਂ ਜਲ ਬੋਰਡ ਦੇ ਚੇਅਰਮੈਨ ਤੇ ਰਾਸ਼ਟਰੀ ਬੁਲਾਰਾ ਅਤੇ ਪੰਜਾਬ ਦੇ ਕੋ ਇੰਚਾਰਜ ਐਮਐਲਏ ਰਾਘਵ ਚੱਢਾ ਪਹੁੰਚੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਬੀਤੇ ਦਿਨੀਂ ਜੋ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਇਹ ਕਿਸਾਨ ਸੰਘਰਸ਼ ਦੀ ਵੱਡੀ ਜਿੱਤ ਹੈ ਅਤੇ ਇਸ ਜਿੱਤ ਦਾ ਹੱਕਦਾਰ ਵੀ ਸਿਰਫ਼ ਤੇ ਸਿਰਫ਼ ਕਿਸਾਨ ਹੀ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਖ਼ੁਸ਼ ਨਹੀਂ ਕਰ ਸਕੇ ਇਸ ਲਈ ਉਹ ਮਾਫੀ ਮੰਗਦੇ ਹਨ,

ਇਸ ਤੇ ਬੋਲਦੇ ਰਾਘਵ ਚੱਢਾ ਨੇ ਕਿਹਾ ਕਿ ਇਹ ਮੁਆਫੀ ਮਾਫ਼ ਕਰਨ ਯੋਗ ਨਹੀਂ ਅਤੇ ਦੇਸ਼ ਦੀ ਜਨਤਾ ਚੋਣਾਂ ਦੌਰਾਨ ਇਸ ਦੀ ਸਜ਼ਾ ਬੀਜੇਪੀ ਨੂੰ ਜ਼ਰੂਰ ਦੇਵੇਗੀ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਦਾ ਗੱਠਜੋੜ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਇਸ ਚੋਰਾਂ ਨੇ ਬੋਲਿਆ ਕਿ ਜੋ ਵੀ ਵਿਅਕਤੀ ਆਪਣਾ ਰਾਜਨੀਤਕ ਸਫ਼ਰ ਬੀਜੇਪੀ ਨਾਲ ਸਾਂਝਾ ਕਰੇਗਾ ਉਹ ਵੀ ਬੀਜੇਪੀ ਵਾਂਗ ਹੀ ਮਿੱਟੀ ਚ ਮਿਲ ਜਾਵੇਗਾ ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੋ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੀ ਕਹਿ ਰਹੇ ਸਨ ਕਿ ਉਨ੍ਹਾਂ ਵੱਲੋਂ ਕਿਸਾਨਾਂ ਦੇ ਹੱਕ ਚ ਦਿੱਲੀ ਧਰਨਾ ਦਿੱਤਾ ਜਾ ਰਿਹਾ ਤਾਂ ਸਿਰਫ਼ ਉਨ੍ਹਾਂ ਦਾ ਧਰਨਾ 12 ਵਜੇ ਤੋਂ ਲੈ ਕੇ 4 ਵਜੇ ਤਕ ਹੀ ਹੁੰਦਾ ਸੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਇਕਲੌਤੀ ਐਸੀ ਪਾਰਟੀ ਹੈ ਜਿਨ੍ਹਾਂ ਨੇ ਅਸੈਂਬਲੀ ਹਾਊਸ ਵਿੱਚ ਖੇਤੀ ਕਾਨੂੰਨ ਨੂੰ ਫਾਡ਼ ਕੇ ਇਸ ਦਾ ਵਿਰੋਧ ਕੀਤਾ ਆਖ਼ਿਰ ਵਿੱਚ ਉਨ੍ਹਾਂ ਕਿਹਾ ਕਿ 22 ਨਵੰਬਰ ਤੋਂ ਕੇਜਰੀਵਾਲ ਸਾਹਿਬ ਮਿਸ਼ਨ ਪੰਜਾਬ ਸ਼ੁਰੂ ਕਰਨ ਵਾਲੇ ਹੈ ਅਤੇ ਜਲਦ ਹੀ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਉਮੀਦਵਾਰ ਵੀ ਸਾਹਮਣੇ ਆਵੇਗਾ,