Site icon TheUnmute.com

WHO ਵੱਲੋਂ ਮੈਂਬਰਾਂ ਦੇਸ਼ਾਂ ਨੂੰ ਅਮਰੀਕਾ ਨੂੰ ਮੁੜ ਵਿਸ਼ਵ ਸਿਹਤ ਸੰਗਠਨ ‘ਚ ਵਾਪਸ ਲਿਆਉਣ ਦੀ ਅਪੀਲ

WHO

ਚੰਡੀਗੜ੍ਹ, 03 ਫਰਵਰੀ 2025: ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਅਡਾਨੋਮ ਘੇਬਰੇਅਸਸ ਨੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਡੋਨਾਲਡ ਟਰੰਪ ‘ਤੇ ਮੁੜ WHO ‘ਚ ਸ਼ਾਮਲ ਹੋਣ ਲਈ ਦਬਾਅ ਪਾਉਣ। ਮੀਡੀਆ ਰਿਪੋਰਟਾਂ ਦੇ ਮੁਤਾਬਕ ਘੇਬਰੇਅਸਸ ਨੇ ਪਿਛਲੇ ਹਫ਼ਤੇ ਵਿਦੇਸ਼ੀ ਡਿਪਲੋਮੈਟਾਂ ਦੀ ਇੱਕ ਬੈਠਕ ‘ਚ ਕਿਹਾ ਸੀ ਕਿ ਡੋਨਾਲਡ ਟਰੰਪ ਦੇ WHO ਨੂੰ ਛੱਡਣ ਦੇ ਫੈਸਲੇ ਨਾਲ ਅਮਰੀਕਾ ਵਿਸ਼ਵਵਿਆਪੀ ਬਿਮਾਰੀਆਂ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਤੋਂ ਵਾਂਝਾ ਹੋ ਜਾਵੇਗਾ।

ਐਸੋਸੀਏਟਿਡ ਪ੍ਰੈਸ ਦੇ ਮੁਤਬਕ ਪਿਛਲੇ ਹਫ਼ਤੇ WHO ਦੀ ਬਜਟ ਬੈਠਕ ‘ਚ ਇਸ ਗੱਲ ‘ਤੇ ਵੀ ਚਰਚਾ ਕੀਤੀ ਸੀ ਕਿ ਅਮਰੀਕਾ ਦੇ ਬਾਹਰ ਜਾਣ ਕਾਰਨ ਪੈਦਾ ਹੋਏ ਫੰਡਿੰਗ ਸੰਕਟ ਨੂੰ ਕਿਵੇਂ ਪ੍ਰਬੰਧਿਤ ਕੀਤਾ ਜਾਵੇਗਾ। ਦਰਅਸਲ ਅਮਰੀਕਾ WHO ਨੂੰ ਸਭ ਤੋਂ ਵੱਡਾ ਦਾਨੀ ਹੈ। ਅਮਰੀਕਾ 2024-2025 ਲਈ WHO ਨੂੰ ਲਗਭਗ 958 ਮਿਲੀਅਨ ਡਾਲਰ ਪ੍ਰਦਾਨ ਕਰੇਗਾ, ਜੋ ਕਿ ਇਸਦੇ 6.9 ਬਿਲੀਅਨ ਡਾਲਰ ਦੇ ਬਜਟ ਦਾ ਲਗਭਗ 14 ਫੀਸਦੀ ਹੈ।

ਦਰਅਸਲ, 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਡੋਨਾਲਡ ਟਰੰਪ ਨੇ WHO ਤੋਂ ਪਿੱਛੇ ਹਟਣ ਲਈ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਸਨ। ਟਰੰਪ ਦਾ ਦੋਸ਼ ਹੈ ਕਿ WHO ਨੇ ਕੋਰੋਨਾ ਸੰਕਟ ਨੂੰ ਸਹੀ ਢੰਗ ਨਾਲ ਨਹੀਂ ਸੰਭਾਲਿਆ। ਇਸ ਤੋਂ ਇਲਾਵਾ, ਅਮਰੀਕਾ ਇਸ ਏਜੰਸੀ ਨੂੰ ਬਹੁਤ ਸਾਰਾ ਪੈਸਾ ਦਿੰਦਾ ਹੈ ਜਦੋਂ ਕਿ ਦੂਜੇ ਦੇਸ਼ ਇਸ ਤੋਂ ਵਧੇਰੇ ਲਾਭ ਲੈਂਦੇ ਹਨ।

Read More: America: ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਸ਼ੁਰੂ, ਵਿਦੇਸ਼ੀਆਂ ਨੂੰ ਦਿੱਤਾ ਦੇਸ਼ ਨਿਕਾਲਾ

Exit mobile version