Site icon TheUnmute.com

ਕੌਣ ਹੈ ਹਰਮੀਤ ਸਿੰਘ, ਜਿਸਨੇ ਬੰਗਲਾਦੇਸ਼ ਖ਼ਿਲਾਫ਼ ਕ੍ਰਿਕਟ ਮੈਚ ‘ਚ ਅਮਰੀਕਾ ਦੀ ਜਿੱਤ ਦੀ ਲਿਖੀ ਕਹਾਣੀ

Harmeet Singh

ਚੰਡੀਗੜ੍ਹ, 22 ਮਈ 2024: ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਅਮਰੀਕਾ ਨੇ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਜੂਨ ‘ਚ ਸ਼ੁਰੂ ਹੋਣ ਜਾ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਬੰਗਲਾਦੇਸ਼ ਦੀ ਇਸ ਸ਼ਰਮਨਾਕ ਹਾਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹਰਮੀਤ ਸਿੰਘ (Harmeet Singh) ਨੇ ਅਮਰੀਕਾ ਦੀ ਸ਼ਾਨਦਾਰ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ 13 ਗੇਂਦਾਂ ‘ਤੇ 33 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਭਾਰਤੀ ਮੂਲ ਦੇ ਇਸ ਖਿਡਾਰੀ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਅਮਰੀਕਾ ਦੀ ਜਿੱਤ ਦੀ ਕਹਾਣੀ ਲਿਖੀ ਹੈ।

ਕੌਣ ਹੈ ਹਰਮੀਤ ਸਿੰਘ ?

ਹਰਮੀਤ (Harmeet Singh) ਦਾ ਜਨਮ 7 ਸਤੰਬਰ 1992 ਨੂੰ ਮੁੰਬਈ ‘ਚ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕ ਸੀ। ਹਰਮੀਤ ਨੇ 2009 ਵਿੱਚ ਮੁੰਬਈ ਲਈ ਆਪਣੀ ਫਸਟ ਕਲਾਸ ਦੀ ਸ਼ੁਰੂਆਤ ਕੀਤੀ। 31 ਮੈਚਾਂ ਵਿੱਚ ਉਨ੍ਹਾਂਨੇ 87 ਵਿਕਟਾਂ ਲਈਆਂ ਅਤੇ 733 ਦੌੜਾਂ ਬਣਾਈਆਂ। ਮੁੰਬਈ ਤੋਂ ਇਲਾਵਾ ਉਹ ਤ੍ਰਿਪੁਰਾ ਲਈ ਵੀ ਕ੍ਰਿਕਟ ਖੇਡਿਆ। ਵਿਜੇ ਹਜ਼ਾਰੇ ਟਰਾਫੀ 2018-19 ਵਿੱਚ, ਹਰਮੀਤ ਨੇ ਅੱਠ ਮੈਚਾਂ ਵਿੱਚ 13 ਵਿਕਟਾਂ ਲਈਆਂ। ਉਹ ਉਸ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। 2012 ਵਿੱਚ ਉਨ੍ਹਾਂ ਨੇ ਭਾਰਤ ਲਈ ਅੰਡਰ-1 ਵਿਸ਼ਵ ਕੱਪ ਖੇਡਿਆ। ਇਸ ਟੂਰਨਾਮੈਂਟ ਵਿੱਚ ਚਾਰ ਮੈਚਾਂ ਵਿੱਚ ਛੇ ਵਿਕਟਾਂ ਲਈਆਂ।

ਇਸ ਤੋਂ ਇਲਾਵਾ ਉਹ ਆਈ.ਪੀ.ਐੱਲ ‘ਚ ਰਾਜਸਥਾਨ ਰਾਇਲਜ਼ ਦਾ ਹਿੱਸਾ ਰਹਿ ਚੁੱਕੇ ਹਨ। ਉਨਮੁਕਤ ਚਾਂਦ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ 2012 ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ। ਹਰਮੀਤ ਵੀ ਇਸ ਟੀਮ ਦਾ ਹਿੱਸਾ ਸੀ। ਹਾਲਾਂਕਿ, ਕ੍ਰਿਕਟ ਦੇ ਬਿਹਤਰ ਮੌਕਿਆਂ ਦੀ ਭਾਲ ਵਿੱਚ, ਉਹ ਅਮਰੀਕਾ ਚਲਾ ਗਿਆ ਜਿੱਥੇ ਉਸਨੂੰ ਮਾਈਨਰ ਲੀਗ ਕ੍ਰਿਕੇਟ ਵਿੱਚ ਸਿਆਟਲ ਲਈ ਖੇਡਣ ਦਾ ਮੌਕਾ ਮਿਲਿਆ।

ਅਮਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਦੀ ਟੀਮ ਨੇ 20 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ। ਜਵਾਬ ਵਿੱਚ ਅਮਰੀਕਾ ਨੇ 19.3 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਮੈਚ ਵਿੱਚ ਕੋਰੀ ਐਂਡਰਸਨ ਅਤੇ ਹਰਮੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੋਰੀ ਨੇ 25 ਗੇਂਦਾਂ ‘ਤੇ ਨਾਬਾਦ 34 ਦੌੜਾਂ ਅਤੇ ਹਰਮੀਤ ਨੇ 13 ਗੇਂਦਾਂ ‘ਤੇ ਨਾਬਾਦ 33 ਦੌੜਾਂ ਬਣਾਈਆਂ। ਦੋਵਾਂ ਵਿਚਾਲੇ 56 ਦੌੜਾਂ ਦੀ ਨਾਬਾਦ ਸਾਂਝੇਦਾਰੀ ਰਹੀ, ਜਿਸ ਦੇ ਆਧਾਰ ‘ਤੇ ਅਮਰੀਕਾ ਨੇ ਬੰਗਲਾਦੇਸ਼ ਨੂੰ ਹਰਾਇਆ।

Exit mobile version