gangster Lawrence Bishnoi

ਕੋਣ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ? ਕਦੋਂ ਰੱਖਿਆ ਕ੍ਰਾਈਮ ਦੀ ਦੁਨਿਆਂ ‘ਚ ਪੈਰ

ਚੰਡੀਗੜ੍ਹ 15 ਜੂਨ 2022: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਅਪ੍ਰੈਲ 2010 ਵਿੱਚ ਕ੍ਰਾਈਮ ਦੀ ਦੁਨਿਆਂ ‘ਚ ਪੈਰ ਰੱਖਿਆ ਸੀ। ਸਿਰਫ 12 ਸਾਲਾਂ ਵਿਚ ਹੀ ਲਾਰੈਂਸ ਖ਼ਿਲਾਫ਼ 5 ਸੂਬਿਆਂ ‘ਚ 36 ਮਾਮਲੇ ਦਰਜ ਕੀਤੇ ਗਏ ਸੀ। ਇਨ੍ਹਾਂ ‘ਚੋਂ 9 ਮਾਮਲਿਆਂ ‘ਚ ਉਹ ਬਰੀ ਹੋ ਚੁੱਕਾ ਹੈ। 6 ਮਾਮਲਿਆਂ ‘ਚ ਉਸਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ 21 ਕੇਸਾਂ ਦੀ ਸੁਣਵਾਈ ਅਦਾਲਤ ‘ਚ ਚੱਲ ਰਹੀ ਹੈ। 2010 ਵਿਚ ਲਾਰੈਂਸ ਖਿਲਾਫ ਚੰਡੀਗੜ੍ਹ ਤੇ ਮੁਹਾਲੀ ਵਿਚ 3 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸੀ। ਇਹ ਕੇਸ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਕਤਲ ਕਰਨ ਦੀ ਕੋਸ਼ਿਸ਼ ਦੇ ਸੀ।

Punjab Police

ਲਾਰੈਂਸ ਖ਼ਿਲਾਫ਼ ਪੰਜਾਬ ਵਿਚ ਸਭ ਤੋਂ ਵੱਧ 17 ਕੇਸ ਦਰਜ ਹਨ। ਜਿਨ੍ਹਾਂ ‘ਚੋਂ ਫਾਜ਼ਿਲਕਾ ਵਿਚ 6 ਕੇਸ, ਮੁਹਾਲੀ ਵਿਚ 7 ਕੇਸ, ਫਰੀਦਕੋਟ ਵਿਚ 2 ਕੇਸ, ਅੰਮ੍ਰਿਤਸਰ ‘ਚ 1 ਕੇਸ ਅਤੇ ਮੁਕਤਸਰ ‘ਚ 1 ਕੇਸ ਦਰਜ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਚੰਡੀਗੜ੍ਹ ਵਿੱਚ 7 ਕੇਸ ਦਰਜ ਹਨ। ਲਾਰੈਂਸ ਚੰਡੀਗੜ੍ਹ ‘ਚ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਵੀ ਰਹਿ ਚੁੱਕਿਆ ਹੈ।

ਗੈਂਗਸਟਰ ਲਾਰੈਂਸ ਬਿਸ਼ਨੋਈ

ਇਸ ਦੇ ਨਾਲ ਹੀ ਲਾਰੈਂਸ ਖ਼ਿਲਾਫ਼ ਰਾਜਸਥਾਨ ‘ਚ 6, ਦਿੱਲੀ ‘ਚ 4 ਤੇ ਹਰਿਆਣਾ ‘ਚ 2 ਕੇਸ ਦਰਜ ਹਨ। ਲੁੱਟ-ਖੋਹ, ਕਤਲ, ਡਕੈਤੀ, ਕੰਟਰੈਕਟ ਕਿਲਿੰਗ, ਫਿਰੌਤੀ ਵਰਗੇ ਕਈ ਗੰਭੀਰ ਮਾਮਲੇ ਲਾਰੈਂਸ ਖਿਲਾਫ਼ ਦਰਜ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਪੰਜਾਬ ਪੁਲਿਸ ਦੀ ਗ੍ਰਿਫ਼ਤ ‘ਚ ਹੈ, ਤੇ ਹੁਣ ਦੇਖਣਾ ਇਹ ਹੋਵੇਗਾ ਕਿ ਲਾਰੈਂਸ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੁਲਿਸ ਕੋਲ ਕੀ ਵੱਡੇ ਖੁਲਾਸੇ ਕਰੇਗਾ।

Scroll to Top