ਚੰਡੀਗੜ੍ਹ 10 ਸਤੰਬਰ 2022: ਏਸ਼ੀਆ ਕੱਪ ‘ਚ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਟੀਮ ਇੰਡੀਆ ਦੀ ਨਜ਼ਰ ਹੁਣ ਟੀ-20 ਵਿਸ਼ਵ ਕੱਪ ‘ਤੇ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖਿਲਾਫ ਵੀ ਸੀਰੀਜ਼ ਖੇਡਣੀ ਹੈ।
ਟੀ-20 ਵਿਸ਼ਵ ਕੱਪ ਲਈ ਟੀਮ ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾਣਾ ਹੈ। ਚੋਣਕਾਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਜ਼ਖਮੀ ਰਵਿੰਦਰ ਜਡੇਜਾ (Ravindra Jadeja) ਦੀ ਜਗ੍ਹਾ ਟੀਮ ‘ਚ ਕਿਸ ਨੂੰ ਸ਼ਾਮਲ ਕੀਤਾ ਜਾਵੇ? ਕਿਹੜੇ ਖਿਡਾਰੀ ਦੌਰੇ ਲਈ ਫਿੱਟ ਹੋਣਗੇ?
ਜਡੇਜਾ ਨੂੰ ਏਸ਼ੀਆ ਕੱਪ ਦੌਰਾਨ ਸੱਜੇ ਗੋਡੇ ਦੀ ਸੱਟ ਲੱਗ ਗਈ ਸੀ। ਉਹ ਟੂਰਨਾਮੈਂਟ ਵਿੱਚ ਪਾਕਿਸਤਾਨ ਅਤੇ ਹਾਂਗਕਾਂਗ ਦੇ ਖਿਲਾਫ ਮੈਚ ਖੇਡਣ ਤੋਂ ਬਾਅਦ ਬਾਹਰ ਹੋ ਗਿਆ ਸੀ। ਉਨ੍ਹਾਂ ਨੇ ਦੋਵੇਂ ਮੈਚਾਂ ‘ਚ ਟੀਮ ਇੰਡੀਆ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਜਡੇਜਾ ਦੇ ਸੱਜੇ ਗੋਡੇ ਦੀ ਸਰਜਰੀ ਹੋਈ ਹੈ। ਉਨ੍ਹਾਂ ਦੀ ਜਗ੍ਹਾ ਵਸਿੰਗਟਨ, ਸ਼ਾਹਵਾਜ ਅਹਿਮਦ ਜਾ ਅਕਸਰ ਪਟੇਲ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ |