July 2, 2024 6:51 pm
ਭਾਜਪਾ

ਜਿੱਥੇ ਭਾਜਪਾ ਨੂੰ ਆਸ਼ੀਰਵਾਦ ਮਿਲਿਆ, ਉੱਥੇ ਕਾਂਗਰਸ ਜੜ੍ਹਾਂ ਤੋਂ ਖ਼ਤਮ ਹੋ ਗਈ : PM ਮੋਦੀ

ਚੰਡੀਗੜ੍ਹ 17 ਫਰਵਰੀ 2022 : ਪੰਜਾਬ ‘ਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਅੱਜ ਪੀਐਮ ਮੋਦੀ ਨੇ ਅਬੋਹਰ ‘ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ 5 ਸਾਲਾਂ ਲਈ ਇੱਕ ਮੌਕਾ ਦਿਓ। ਦੇਸ਼ ‘ਚ ਅਜਿਹੇ ਕਈ ਸੂਬੇ ਹਨ, ਜਦੋਂ ਕਾਂਗਰਸ ਇਕ ਵਾਰ ਗਈ ਤਾਂ ਵਾਪਸ ਨਹੀਂ ਆਈ ਅਤੇ ਜਿੱਥੇ ਭਾਜਪਾ ਨੂੰ ਆਸ਼ੀਰਵਾਦ ਮਿਲਿਆ, ਉੱਥੇ ਕਾਂਗਰਸ ਜੜ੍ਹਾਂ ਤੋਂ ਖ਼ਤਮ ਹੋ ਗਈ।ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਸਿੱਧੇ 3700 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ। ਪੰਜਾਬ ਦੇ ਲਗਭਗ 23 ਲੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਲਾਭ ਮਿਲਿਆ ਹੈ|