July 7, 2024 4:24 pm
Prime Minister Narendra Modi

ਜਦੋਂ ਕੁਦਰਤ ਤੇ ਵਾਤਾਵਰਨ ਸੁਰੱਖਿਅਤ ਹੁੰਦੈ, ਤਾਂ ਸਾਡਾ ਭਵਿੱਖ ਵੀ ਸੁਰੱਖਿਅਤ: PM ਨਰਿੰਦਰ ਮੋਦੀ

ਚੰਡੀਗੜ੍ਹ 17 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਕੁਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਚੀਤਿਆਂ ਨੂੰ ਛੱਡਣ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਜੈਵ ਵਿਭਿੰਨਤਾ ਦੀ ਸਦੀਆਂ ਪੁਰਾਣੀ ਕੜੀ ਜੋ ਦਹਾਕਿਆਂ ਪਹਿਲਾਂ ਟੁੱਟ ਗਈ ਸੀ, ਅੱਜ ਸਾਨੂੰ ਇਸ ਨੂੰ ਦੁਬਾਰਾ ਜੋੜਨ ਦਾ ਮੌਕਾ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਅੱਜ ਚੀਤੇ ਭਾਰਤ ਦੀ ਧਰਤੀ ‘ਤੇ ਪਰਤ ਆਏ ਹਨ ਅਤੇ ਇਨ੍ਹਾਂ ਚੀਤਿਆਂ ਦੇ ਨਾਲ ਭਾਰਤ ਦੀ ਕੁਦਰਤ ਪ੍ਰੇਮੀ ਚੇਤਨਾ ਵੀ ਪੂਰੀ ਤਾਕਤ ਨਾਲ ਜਾਗ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਮੈਂ ਆਪਣੇ ਮਿੱਤਰ ਦੇਸ਼ ਨਾਮੀਬੀਆ ਅਤੇ ਉੱਥੋਂ ਦੀ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਚੀਤੇ ਦਹਾਕਿਆਂ ਬਾਅਦ ਭਾਰਤ ਦੀ ਧਰਤੀ ‘ਤੇ ਵਾਪਸ ਆਏ ਹਨ।

ਉਨ੍ਹਾਂ ਕਿਹਾ “ਇਹ ਮੰਦਭਾਗਾ ਹੈ ਕਿ 1952 ਵਿੱਚ ਦੇਸ਼ ਵਿੱਚੋਂ ਚੀਤਿਆਂ ਨੂੰ ਅਲੋਪ ਹੋਣ ਦਾ ਐਲਾਨ ਕੀਤਾ ਸੀ, ਪਰ ਦਹਾਕਿਆਂ ਤੱਕ ਉਨ੍ਹਾਂ ਦੇ ਮੁੜ ਵਸੇਬੇ ਲਈ ਕੋਈ ਸਾਰਥਕ ਯਤਨ ਨਹੀਂ ਕੀਤੇ ਗਏ | ਪ੍ਰਧਾਨ ਮੰਤਰੀ ਨੇ ਕਿਹਾ ਅੱਜ ਦੇਸ਼ ਨੇ ਨਵੀਂ ਊਰਜਾ ਨਾਲ ਚੀਤਿਆਂ ਨੂੰ ਮੁੜ ਵਸਾਉਣਾ ਸ਼ੁਰੂ ਕਰ ਦਿੱਤਾ ਹੈ।

ਜਦੋਂ ਕੁਦਰਤ ਅਤੇ ਵਾਤਾਵਰਨ ਸੁਰੱਖਿਅਤ ਹੁੰਦਾ ਹੈ ਤਾਂ ਸਾਡਾ ਭਵਿੱਖ ਵੀ ਸੁਰੱਖਿਅਤ ਹੁੰਦਾ ਹੈ। ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ਵੀ ਖੁੱਲ੍ਹਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ ਦੁਬਾਰਾ ਦੌੜਦੇ ਹਨ, ਤਾਂ ਇੱਥੋਂ ਦਾ ਵਾਤਾਵਰਣ ਮੁੜ ਮਜ਼ਬੂਤ ​​ਹੋਵੇਗਾ ਅਤੇ ਜੈਵ ਵਿਭਿੰਨਤਾ ਵਿੱਚ ਵਾਧਾ ਹੋਵੇਗਾ।