Sukhjinder Singh Randhawa

ਮਜੀਠੀਆ ਦੀ FIR ਦੇ ਮਾਮਲੇ ਤੇ ਪੁੱਛੇ ਗਏ ਸਵਾਲ ‘ਤੇ ਸੁਖਜਿੰਦਰ ਰੰਧਾਵਾ ਮੀਡੀਆ ‘ਤੇ ਭੜਕੇ

ਪਟਿਆਲਾ 23 ਦਸੰਬਰ 2021: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਪਟਿਆਲਾ ਦੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਸੀ ਐਮ ਡੀ ਨੂੰ ਨਿਯੁਕਤੀ ਪੱਤਰ ਦੇਣ ਆਏ ਸੀ|ਜਿੱਥੇ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੂੰ ਬਿਜਲੀ ਦੇ ਨਾਲ ਸਬੰਧਤ ਮੁੱਦਿਆਂ ਤੇ ਗੱਲਬਾਤ ਕੀਤੀ ਉਥੇ ਹੀ ਬਿਕਰਮਜੀਤ ਸਿੰਘ ਮਜੀਠੀਆ ਦੇ ਮਾਮਲੇ ਤੇ ਚੁੱਪੀ ਧਾਰ ਪ੍ਰੈੱਸ ਕਾਨਫ਼ਰੰਸ ਵਿੱਚੋਂ ਤੁਰਦੇ ਬਣੇ

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਆਖ਼ਿਰ ਬਿਕਰਮਜੀਤ  ਮਜੀਠੀਆ  ਦੀ ਗ੍ਰਿਫਤਾਰੀ ਕਦੋਂ ਕੀਤਾ ਜਾਵੇਗਾ ਤਾਂ ,ਉਨ੍ਹਾਂ ਕਿਹਾ ਕਿ ਤੁਸੀਂ ਦੱਸ ਦਿਓ ਜਿੱਥੇ ਹੋਵੇਗਾ ਫੜ ਲਵਾਂਗੇ | ਇਸ ਮੌਕੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਮਜੀਠੀਆ ਤੇ ਜਿਹੜੇ ਥਾਣੇ ਵਿੱਚ ਐਫਆਈਆਰ ਹੋਈ, ਉਥੇ ਕੋਈ ਮੁਲਾਜ਼ਮ ਨਹੀਂ ਤਾਂ ਉਨ੍ਹਾਂ ਕਿਹਾ ਕਿ ਉਹ ਥਾਣਾ ਬਾਦਲਾਂ ਦਾ ਬਣਾਇਆ ਹੋਇਆ ਹੈ

Scroll to Top