ਚੰਡੀਗੜ੍ਹ 25 ਅਕਤੂਬਰ 2022: ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਪਲੇਟਫਾਰਮ ਵਟਸਐੱਪ (WhatsApp) ਦੀਆਂ ਸੇਵਾਵਾਂ ਮੰਗਲਵਾਰ ਦੁਪਹਿਰ ਨੂੰ ਅਚਾਨਕ ਬੰਦ ਹੋ ਗਈਆਂ। ਵਟਸਐਪ ਦੇ ਸਰਵਰ ਡਾਊਨ ਹੋਣ ਦਾ ਅਸਰ ਇਸ ਦੇ ਲੱਖਾਂ ਯੂਜ਼ਰਸ ‘ਤੇ ਪਿਆ ਅਤੇ ਭਾਰਤ ਹੀ ਨਹੀਂ ਦੁਨੀਆ ਦੇ ਕਈ ਦੇਸ਼ਾਂ ‘ਚ ਵਟਸਐਪ ਯੂਜ਼ਰਸ ਇਕ-ਦੂਜੇ ਨੂੰ ਮੈਸੇਜ ਨਹੀਂ ਕਰ ਪਾ ਰਹੇ ਸਨ। ਇਸਦੇ ਨਾਲ ਹੀ ਹੁਣ ਕਰੀਬ ਦੋ ਘੰਟਿਆਂ ਤੋਂ ਬਾਅਦ ਵਟਸਐੱਪ (WhatsApp) ਦੀਆਂ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ। ਅੱਜ ਦੁਪਹਿਰ 12.09 ਵਜੇ ਤੋਂ ਵਟਸਐੱਪ ਦੇ ਡਾਊਨ ਹੋਣ ਦੀਆਂ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ |