ਚੰਡੀਗੜ੍ਹ 02 ਮਾਰਚ 2022: ਨਵੇਂ ਆਈਟੀ ਐਕਟ ਦੇ ਲਾਗੂ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਕੰਪਨੀਆਂ ਹਰ ਮਹੀਨੇ ਦੇ ਅੰਤ ਵਿੱਚ ਆਪਣੀ ਰਿਪੋਰਟ ਜਾਰੀ ਕਰ ਰਹੀਆਂ ਹਨ। ਨਵੀਂ ਰਿਪੋਰਟ ਮੁਤਾਬਕ ਵਟਸਐਪ ਨੇ ਜਨਵਰੀ 2022 ‘ਚ 18.58 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਫੇਸਬੁੱਕ ਨੇ ਨੀਤੀ ਦੀ ਉਲੰਘਣਾ ਨਾਲ ਸਬੰਧਤ 1.16 ਕਰੋੜ ਤੋਂ ਵੱਧ ਸਮੱਗਰੀ ‘ਤੇ ਵੀ ਕਾਰਵਾਈ ਕੀਤੀ ਹੈ। ਇਸ ‘ਚ ਨੀਤੀ ਦੀ ਉਲੰਘਣਾ ਧੱਕੇਸ਼ਾਹੀ ਅਤੇ ਪਰੇਸ਼ਾਨੀ ਤੋਂ ਲੈ ਕੇ ਖਤਰਨਾਕ ਸੰਸਥਾਵਾਂ ਅਤੇ ਜਿਨਸੀ ਗਤੀਵਿਧੀਆਂ ਵੀ ਸ਼ਾਮਲ ਹਨ।
ਵਟਸਐਪ ਨੂੰ ਜਨਵਰੀ 2022 ‘ਚ ਅਜਿਹੇ 495 ਖਾਤਿਆਂ ਤੋਂ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ‘ਚ 285 ਖਾਤਿਆਂ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ‘ਚੋਂ 24 ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੰਪਨੀ ਨੇ 18.58 ਲੱਖ ਖਾਤਿਆਂ ‘ਚੋਂ ਜ਼ਿਆਦਾਤਰ ਨੂੰ ਖਤਰਨਾਕ ਵਿਵਹਾਰ ਲਈ ਬੈਨ ਕਰ ਦਿੱਤਾ ਹੈ। ਵਟਸਐਪ ਨੇ ਇਹ ਕਾਰਵਾਈ 1 ਜਨਵਰੀ ਤੋਂ 31 ਜਨਵਰੀ 2022 ਦਰਮਿਆਨ ਕੀਤੀ। ਕਈ ਖਾਤਿਆਂ ਨਾਲ ਦੁਰਵਿਵਹਾਰ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਸ ਤੋਂ ਪਹਿਲਾਂ ਦਸੰਬਰ ਵਿੱਚ ਵੀ ਵਟਸਐਪ ਨੇ 20 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ।
ਮੇਟਾ ਦੀ ਰਿਪੋਰਟ ਮੁਤਾਬਕ ਫੇਸਬੁੱਕ ‘ਤੇ 11.6 ਕਰੋੜ ਕੰਟੈਂਟ ‘ਤੇ ਕਾਰਵਾਈ ਕਰਨ ਤੋਂ ਇਲਾਵਾ ਇੰਸਟਾਗ੍ਰਾਮ ਨੇ ਇਸੇ ਮਿਆਦ ‘ਚ 12 ਸ਼੍ਰੇਣੀਆਂ ‘ਚ ਕਰੀਬ 32 ਲੱਖ ਕੰਟੈਂਟ ‘ਤੇ ਕਾਰਵਾਈ ਕੀਤੀ ਹੈ। ਮੈਟਾ ਵੇ ਨੇ ਸਿਰਫ਼ ਸਪੈਮ ਲਈ 6.5 ਮਿਲੀਅਨ ਸਮੱਗਰੀ ਦੀ ਪ੍ਰਕਿਰਿਆ ਕੀਤੀ ਹੈ। ਅੱਤਵਾਦ ਨਾਲ ਸਬੰਧਤ 3,02,900 ਸਮੱਗਰੀ ਅਤੇ 2,33,600 ਪਰੇਸ਼ਾਨੀ ਨਾਲ ਸਬੰਧਤ ਅਤੇ 2,56,500 ਖੁਦਕੁਸ਼ੀ ਨਾਲ ਸਬੰਧਤ ਸਮੱਗਰੀ ‘ਤੇ ਕਾਰਵਾਈ ਕੀਤੀ ਗਈ ਹੈ।